Breaking News
Home / Breaking News / ਪੰਜਾਬ ‘ਚੋਂ ਤੇਜ਼ੀ ਨਾਲ ਘੱਟ ਰਿਹੈ ਆਮ ਆਦਮੀ ਪਾਰਟੀ ਦਾ ਆਧਾਰ!

ਪੰਜਾਬ ‘ਚੋਂ ਤੇਜ਼ੀ ਨਾਲ ਘੱਟ ਰਿਹੈ ਆਮ ਆਦਮੀ ਪਾਰਟੀ ਦਾ ਆਧਾਰ!

ਚੰਡੀਗੜ੍ਹ ,13 ਦਸੰਬਰ  (ਪੱਤਰ ਪ੍ਰੇਰਕ) : ਆਮ ਆਦਮੀ ਪਾਰਟੀ ਦਾ ਅਸਰ ਪੰਜਾਬ ਵਿੱਚ ਤੇਜ਼ੀ ਨਾਲ ਖਤਮ ਹੋ ਰਿਹਾ ਜਾਪਦਾ ਹੈ।  ਇਸ ਦੀਆਂ ਤਾਜ਼ਾ ਮਿਸਾਲਾਂ ਹਨ ਕਿ ਗੁਰਦਾਸਪੁਰ ਸੀਟ ਉਤੇ ਉਸ ਦੇ ਉਮੀਦਵਾਰ ਨੂੰ ਬਹੁਤ ਹੀ ਘਟ ਵੋਟਾਂ ਮਿਲੀਆਂ। ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਵੀ ‘ਆਪ’ ਦੀ ਵੱਡੀ ਹਾਜ਼ਰੀ ਨਜ਼ਰ ਨਹੀਂ ਆ ਰਹੀ। ਦਿਲਚਸਪ ਗੱਲ ਇਹ ਹੈ ਕਿ ਪਟਿਆਲਾ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਹੈ, ਇਥੋਂ ਤਾਂ ਆਮ ਆਦਮੀ ਪਾਰਟੀ ਦੀ ਟਿੱਕਟ ਤੋਂ ਲੜ ਰਹੇ ਉਮੀਦਵਾਰ ਹੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਅਤੇ ਕੁਝ ਹੋਰ ਵੀ ਪਾਰਟੀ ਛੱਡਣ ਲਈ ਤਿਆਰ ਬੈਠੇ ਹਨ। ਹੋਰ ਵੀ ਛੋਟੇ ਕਸਬਿਆਂ ਵਿੱਚ ਹੁਣ ਆਮ ਆਦਮੀ ਪਾਰਟੀ ਦਾ ਜਲਾਲ ਨਜ਼ਰ ਨਹੀਂ ਆ ਰਿਹਾ। ਜਲੰਧਰ ਨਗਰ ਨਿਗਮ ਲਈ 80 ਸੀਟਾਂ ‘ਤੇ ਉਤਾਰੇ ਸਿਰਫ 43 ਉਮੀਦਵਾਰ, ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ, “ਜਿੰਨੀਆਂ ਸੀਟਾਂ ‘ਤੇ ਉਮੀਦਵਾਰਾਂ ਨੇ ਅਪਲਾਈ ਕੀਤਾ ਅਸੀਂ ਸਕ੍ਰੀਨਿੰਗ ਕਰਕੇ ਟਿਕਟਾਂ ਦਿੱਤੀਆਂ ਹਨ।”
ਪੰਜਾਬ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਸਥਾਪਤ ਅਤੇ ਸਿਰਫ ਪੰਜਾਬ ਵਿੱਚੋਂ ਹੀ ਚਾਰ ਸੰਸਦ ਮੈਂਬਰਾਂ ਦੀਆਂ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦਾ ਅਸਰ ਦਿਨ-ਬ-ਦਿਨ ਘਟਦਾ ਜਾਪ ਰਿਹਾ ਹੈ। ਜਲੰਧਰ ਨਗਰ ਨਿਗਮ ਦੀਆਂ 80 ਸੀਟਾਂ ‘ਤੇ ਆਮ ਆਦਮੀ ਪਾਰਟੀ ਆਪਣੇ 80 ਉਮੀਦਵਾਰ ਵੀ ਖੜ੍ਹੇ ਨਹੀਂ ਕਰ ਸਕੀ ਹੈ। ਪਾਰਟੀ ਨੇ ਸਿਰਫ 43 ਸੀਟਾਂ ‘ਤੇ ਹੀ ਆਪਣੇ ਪ੍ਰਤੀਨਿਧ ਮੈਦਾਨ ਵਿੱਚ ਉਤਾਰੇ ਹਨ।
‘ਆਪ’ ਦਾ ਪੰਜਾਬ ਵਿੱਚ ਸਰਕਾਰ ਬਨਾਉਣ ਦਾ ਸੁਫਨਾ ਲੋਕਾਂ ਨੇ ਪੂਰਾ ਤਾਂ ਨਹੀਂ ਹੋਣ ਦਿੱਤਾ ਪਰ ਪੰਜਾਬ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਕੁਰਸੀ ‘ਤੇ ਜ਼ਰੂਰ ਬਿਠਾ ਦਿੱਤਾ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *