Breaking News
Home / Breaking News / ਹੋਟਲਾਂ ‘ਚ ਐਮ.ਆਰ.ਪੀ. ਤੋਂ ਵੱਧ ਪੈਸੇ ਲੈਣਾ ਸਹੀ: ਸੁਪਰੀਮ ਕੋਰਟ

ਹੋਟਲਾਂ ‘ਚ ਐਮ.ਆਰ.ਪੀ. ਤੋਂ ਵੱਧ ਪੈਸੇ ਲੈਣਾ ਸਹੀ: ਸੁਪਰੀਮ ਕੋਰਟ

ਨਵੀਂ ਦਿੱਲੀ, 13 ਦਸੰਬਰ  (ਪੱਤਰ ਪ੍ਰੇਰਕ) :ਆਮ ਜਨਤਾ ਦੀ ਜੇਬ ‘ਤੇ ਬੋਝ ਵਧਣ ਵਾਲਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਹੋਟਲ ਅਤੇ ਰੈਸਤਰਾਂ ਐਸੋਸੀਏਸ਼ਨ ਦੇ ਪੱਖ ‘ਚ ਵੱਡਾ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਦੇ ਅਨੁਸਾਰ ਹੁਣ ਹੋਟਲ ਅਤੇ ਰੈਸਤਰਾਂ ਵਾਲੇ ਆਪਣੀ ਮਰਜ਼ੀ ਨਾਲ ਬੋਤਲਬੰਦ ਪਾਣੀ ਦੀ ਕੀਮਤ ਲੈ ਸਕਦੇ ਹਨ। ਯਾਨੀ ਹੁਣ ਉਹ ਐਮ.ਆਰ.ਪੀ. ਪਾਣੀ ਵੇਚਣ ਦੇ ਲਈ ਮਜਬੂਰ ਨਹੀਂ ਹੈ। ਸੁਪਰੀਮ ਕੋਰਟ ਦੇ ਇਸ ਆਦੇਸ਼ ਨੇ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਕਿ ਹੋਟਲ ਅਤੇ ਰੈਸਤਰਾਂ ‘ਚ ਬੋਤਲਬੰਦ ਪਾਣੀ ਨੂੰ ਐਮ.ਆਰ.ਪੀ. ਤੋਂ ਉਪਰ ਵੇਚ ਸਕਦੇ ਹਨ। ਕੇਂਦਰ ਸਰਕਾਰ ਨੇ ਐਮ.ਆਰ.ਪੀ.ਤੋਂ ਉਪਰ ਬੋਤਲਬੰਦ ਪਾਣੀ ਵੇਚਣ ‘ਤੇ ਜੇਲ੍ਹ ਦੀ ਸਜ਼ਾ ਦੇ ਪ੍ਰਬੰਧ ਦੀ ਗੱਲ ਕਹੀ ਸੀ। ਪਰ, ਸੁਪਰੀਮ ਕੋਰਟ ਨੇ ਰੈਸਤਰਾਂ ਐਸੋਸੀਏਸ਼ਨ ਦੀ ਦਲੀਲ ਸੁਣਨ ਦੇ ਬਾਅਦ ਫੈਸਲਾ ਦਿੱਤਾ। ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਐਮ.ਆਰ.ਪੀ. ਤੋਂ ਜ਼ਿਆਦਾ ਬੋਤਲਬੰਦ ਪਾਣੀ ਵੇਚਣ ਨੂੰ ਗੈਰਕਾਨੂੰਨੀ ਦੱਸਿਆ ਸੀ। ਇਸਦੇ ਬਾਅਦ ਰੈਸਤਰਾਂ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *