Breaking News
Home / Breaking News / ਕੋਲਾ ਘਪਲੇ ‘ਚ ਮਧੂ ਕੋੜਾ ਦੋਸ਼ੀ ਕਰਾਰ, ਸਜ਼ਾ ਦਾ ਐਲਾਨ ਅੱਜ

ਕੋਲਾ ਘਪਲੇ ‘ਚ ਮਧੂ ਕੋੜਾ ਦੋਸ਼ੀ ਕਰਾਰ, ਸਜ਼ਾ ਦਾ ਐਲਾਨ ਅੱਜ

ਨਵੀਂ ਦਿੱਲੀ,13 ਦਸੰਬਰ  (ਪੱਤਰ ਪ੍ਰੇਰਕ) : ਕੋਲਾ ਘਪਲੇ ਮਾਮਲੇ ‘ਚ ਵਿਸ਼ੇਸ਼ ਅਦਾਲਤ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਨੂੰ ਭ੍ਰਿਸ਼ਟਾਚਾਰ, ਹੋਰ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਇਸ ਮਾਮਲੇ ‘ਚ ਸਾਬਕਾ ਕੋਲਾ ਸਕੱਤਰ ਐਚ.ਸੀ ਗੁਪਤਾ, ਹੋਰਾਂ ਨੂੰ ਵੀ ਦੋਸ਼ੀ ਠਹਿਰਾਇਆ। ਕੋਰਟ 14 ਦਸੰਬਰ ਨੂੰ ਸਜ਼ਾ ਦਾ ਐਲਾਨ ਕਰੇਗੀ। ਇਹ ਮਾਮਲਾ ਝਾਰਖੰਡ ‘ਚ ਰਾਜਹਰਾ ਨਾਰਥ ਕੋਲਾ ਬਲਾਕ ਨੂੰ ਕੋਲਕਾਤਾ ਦੀ ਵਿਨੀ ਆਇਰਨ ਐਂਡ ਸਟੀਲ ਉਦਯੋਗ ਲਿਮਿਟਡ (ਵੀ.ਆਈ. ਐਸ.ਯੂ.ਐਲ) ਨੂੰ ਵੰਡਣ ‘ਤੇ ਅਨਿਯਮੀਆਂ ਨਾਲ ਸੰਬੰਧਿਤ ਹੈ।ਅਦਾਲਤ ਸਜ਼ਾ ਨੂੰ ਲੈ ਕੇ ਦਲੀਲਾਂ ਵੀਰਵਾਰ ਨੂੰ ਸੁਣੇਗੀ। ਵੀ.ਆਈ.ਐਸ.ਯੂ.ਐਲ ਦੇ ਨਿਰਦੇਸ਼ਕ ਵੈਭਵ ਤੁਲਸਯਾਨ ਅਤੇ ਦੋ ਲੋਕ ਸੇਵਕਾਂ ਬਸੰਤ ਕੁਮਾਰ ਭੱਟਾਚਾਰਿਆ ਅਤੇ ਵਿਪਿਨ ਬਿਹਾਰੀ ਸਿੰਘ ਅਤੇ ਚਾਰਟਰਡ ਅਕਾਊਟੈਂਟ ਨਵੀਨ ਕੁਮਾਰ ਤੁਲਸਯਾਨ ਨੂੰ ਅਦਾਲਤ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਆਈ.ਪੀ.ਸੀ ਦੀ ਧਾਰਾ 120-ਬੀ ਦੇ ਨਾਲ ਧਾਰਾ 420 ਅਤੇ ਧਾਰਾ 409 ਅਤੇ ਭ੍ਰਿਸ਼ਟਾਚਾਰ ਨਿਰੋਧਕ ਐਕਟ ਦੇ ਪ੍ਰਬੰਧਾਂ ਤਹਿਤ ਕਥਿਤ ਅਪਰਾਧਾਂ ਦਾ ਦੋਸ਼ੀ ਐਲਾਨਿਆ ਸੀ। ਇਸ ਦੇ ਬਾਅਦ ਇਨ੍ਹਾਂ ਸਾਰੇ ਲੋਕਾਂ ਨੂੰ ਬਤੌਰ ਦੋਸ਼ੀ ਸੰਮਨ ਭੇਜਿਆ ਗਿਆ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *