Breaking News
Home / Breaking News / ‘ਆਧਾਰ’ ਦੀ ਵਰਤੋਂ ਦਾ ਚੈੱਕ ਕੀਤਾ ਜਾ ਸਕਦੈ ਰਿਕਾਰਡ

‘ਆਧਾਰ’ ਦੀ ਵਰਤੋਂ ਦਾ ਚੈੱਕ ਕੀਤਾ ਜਾ ਸਕਦੈ ਰਿਕਾਰਡ

ਨਵੀਂ ਦਿੱਲੀ, 12 ਦਸੰਬਰ  (ਪੱਤਰ ਪ੍ਰੇਰਕ) :  ਆਧਾਰ ਹੁਣ ਸਾਡੀ ਜ਼ਿੰਦਗੀ ਦਾ ਖ਼ਾਸ ਹਿੱਸਾ ਬਣ ਗਿਆ ਹੈ। ਸਿਮ ਕਾਰਡ ਤੋਂ ਲੈ ਕੇ ਗੈਸ ਕੁਨੈਕਸ਼ਨ ਤਕ ਤੇ ਖਾਤਾ ਖੁੱਲ੍ਹਵਾਉਣ ਤੋਂ ਲੈ ਕੇ ਪੈਨ ਕਾਰਡ ਬਣਾਉਣ ਤਕ ਆਧਾਰ ਕਾਰਡ ਦੀ ਲੋੜ ਹੁੰਦੀ ਹੈ। ਇਹ ਵਿਲੱਖਣ ਹੈ ਤੇ ਕਿਸੇ ਦੂਜੇ ਨਾਲ ਨਹੀਂ ਰਲ਼ਦਾ ਇਸ ਲਈ ਪ੍ਰਮਾਣਿਕ ਪਛਾਣ ਪੱਤਰ ਦੇ ਰੂਪ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਆਧਾਰ ਦੀ ਇੰਨੀ ਵਰਤੋਂ ਤੋਂ ਬਾਅਦ ਇਹ ਖ਼ਦਸ਼ਾ ਹੋ ਜਾਂਦਾ ਹੈ ਕਿ ਕਿਤੇ ਆਧਾਰ ਦੀ ਗ਼ਲਤ ਵਰਤੋਂ ਨਾ ਹੋ ਰਹੀ ਹੋਵੇ। ਇਸ ਲਈ ਤੁਸੀਂ ਆਨਲਾਈਨ ਜਾ ਕੇ ਆਪਣੇ ਆਧਾਰ ਦੇ ਬਾਇਓਮੈਟ੍ਰਿਕ ਡੇਟਾ ਨੂੰ ਲੌਕ ਯਾਨੀ ਸੁਰੱਖਿਅਤ ਕਰ ਸਕਦੇ ਹੋ। ਇਸ ਤਰ੍ਹਾਂ ਬਿਨਾ ਤੁਹਾਡੀ ਆਗਿਆ ਦੇ ਇਸ ਨੂੰ ਕੋਈ ਵਰਤ ਨਹੀਂ ਸਕੇਗਾ। ਇਸ ਤੋਂ ਇਲਾਵਾ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਹੁਣ ਤਕ ਤੁਸੀਂ ਆਪਣੇ ਆਧਾਰ ਦੀ ਵਰਤੋਂ ਕਿਸ-ਕਿਸ ਥਾਂ ‘ਤੇ ਕੀਤੀ ਹੋਈ ਹੈ। ਇਸ ਨਾਲ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਥਾਂ ‘ਤੇ ਤੁਹਾਡੇ ਆਧਾਰ ਦੀ ਵਰਤੋਂ ਤੁਹਾਡੀ ਆਗਿਆ ਤੋਂ ਬਿਨਾ ਹੋਈ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *