Breaking News
Home / Breaking News / ਗੁਜਰਾਤ ਵਿਧਾਨ ਸਭਾ ਲਈ ਚੋਣ ਪ੍ਰਚਾਰ ਖ਼ਤਮ, ਵੋਟਾਂ 14 ਨੂੰ

ਗੁਜਰਾਤ ਵਿਧਾਨ ਸਭਾ ਲਈ ਚੋਣ ਪ੍ਰਚਾਰ ਖ਼ਤਮ, ਵੋਟਾਂ 14 ਨੂੰ

ਗਾਂਧੀਨਗਰ, 12 ਦਸੰਬਰ (ਚੜ੍ਹਦੀਕਲਾ ਬਿਊਰੋ) :  ਗੁਜਰਾਤ ਵਿਚ 14 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਸਮਾਪਤ ਹੋ ਗਿਆ। ਹੁਣ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਘਰੋ-ਘਰੀ ਜਾ ਕੇ ਚੋਣ ਪ੍ਰਚਾਰ ਕਰ ਸਕਣਗੇ। ਗੁਜਰਾਤ ਵਿਚ 182 ਵਿਧਾਨ ਸਭਾ ਹਲਕੇ ਹਨ। 14 ਦਸੰਬਰ ਨੂੰ ਗੁਜਰਾਤ ਦੇ ਦੂਸਰੇ ਤੇ ਆਖਰੀ ਗੇੜ ਲਈ 93 ਵਿਧਾਨ ਸਭਾ ਹਲਕਿਆਂ ਵਿਚ ਮਤਦਾਨ ਹੋਣ ਜਾ ਰਿਹਾ ਹੈ, ਜਦੋਂ ਕਿ ਪਹਿਲੇ ਗੇੜ ਤਹਿਤ 89 ਵਿਧਾਨ ਸਭਾ ਹਲਕਿਆਂ ਉਤੇ 68 ਫੀਸਦੀ ਵੋਟਾਂ ਪਈਆਂ ਸਨ।
ਇਸੇ ਦੌਰਾਨ ਚੋਣ ਕਮਿਸ਼ਨ ਨੇ ਗੁਜਰਾਤ ਦੇ 6 ਪੋਲਿੰਗ ਸਟੇਸ਼ਨ ਕੇਂਦਰਾਂ ‘ਤੇ ਦੁਬਾਰਾ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਚੋਣਾਂ ਦੁਬਾਰਾ 14 ਦਸੰਬਰ ਨੂੰ ਕਰਾਈਆਂ ਜਾਣਗੀਆਂ। ਇਨ੍ਹਾਂ ਕੇਂਦਰਾਂ ‘ਤੇ ਮੰਗਲਵਾਰ 9 ਦਸੰਬਰ ਨੂੰ ਹੋਏ ਪਹਿਲੇ ਪੜਾਅ ਦੀਆਂ ਚੋਣਾਂ ਹੋਈਆਂ ਸਨ। ਗੁਜਰਾਤ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਬੀ. ਬੀ. ਸਵੇਨ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਪਹਿਲੇ ਪੜਾਅ ‘ਚ 4 ਚੋਣ ਖੇਤਰਾਂ ਦੇ 6 ਬੂਥਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ‘ਚ ਸੰਭਾਲੇ ਨਤੀਜਿਆਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਬੂਥਾਂ ਦੇ ਪ੍ਰਧਾਨ ਅਧਿਕਾਰੀ ਚੋਣਾਂ ਦੇ ਮਾਕ ਡ੍ਰਿਲ ਦੇ ਨਤੀਜਿਆਂ ਨੂੰ ਹਟਾਉਣਾ ਭੁੱਲ ਗਏ ਸਨ, ਜਿਸ ਦੇ ਨਤੀਜੇ ਵਜੋ ਫਿਰ ਤੋਂ ਚੋਣਾਂ ਦੀ ਲੋੜ ਪਈ ਹੈ। ਜਿਨ੍ਹਾਂ ਚੋਣ ਖੇਤਰਾਂ ‘ਤੇ ਦੁਬਾਰਾਂ ਚੋਣਾਂ ਹੋਣਗੀਆਂ, ਉਨ੍ਹਾਂ ‘ਚ ਜਾਮ ਜੋਧਪੁਰ ਚੋਣ ਹਲਕੇ ਦੇ ਧੁੰਦਾ ਅਤੇ ਮਨਪਾਰ, ਊਨਾ ਚੋਣ ਖੇਤਰ ਦੇ ਬੰਧਰਦਾ ਅਤੇ ਗੰਗਦਾ, ਨਿਜਾਰ ਚੋਣ ਖੇਤਰ ਦੇ ਚੋਰਵਾਡ ਅਤੇ ਚਾਣੋਦ ਕਾਲੋਨੀ ਅਤੇ ਉਮਰ ਪਿੰਡ ਚੋਣ ਖੇਤਰ ਸ਼ਾਮਲ ਹਨ। ਚਾਣੋਦ ਕਾਲੋਨੀ ਅਤੇ ਚਾਣੋਦ ਦੋਵੇਂ ਜਨਜਾਤੀ ਚੋਣ (ਐਸ.ਟੀ.) ਖੇਤਰ ਹਨ। ਸਵੇਨ ਨੇ ਆਈ.ਏ.ਐਨ.ਐਸ. ਨੇ ਕਿਹਾ ਕਿ ਇਨ੍ਹਾਂ ਬੂਥਾਂ ਦੇ ਨਤੀਜਿਆਂ ਨੂੰ ਰੱਦ ਕਰਨ ਦੀ ਵਜਾ ਇਨ੍ਹਾਂ ਬੂਥਾਂ ਦੇ ਅਧਿਕਾਰੀਆਂ ਵਲੋਂ ਇਲੈਕ੍ਰਟਾਨਿਕ ਵੋਟਿੰਗ ਮਸ਼ੀਨਾਂ ਤੋਂ ਮਾਕ ਡ੍ਰਿਲ ਚੋਣਾਂ ਦੇ ਨਤੀਜਿਆਂ ਨੂੰ ਹਟਾਉਣਾ ਭੁੱਲਣਾ ਹੈ।

 

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *