Breaking News
Home / Breaking News / ਵਾਦੀ ‘ਚ ਦੋ ਥਾਈਂ ਬਰਫ਼ ਦੇ ਤੋਂਦੇ ਡਿੱਗਣ ਕਾਰਨ 5 ਫ਼ੌਜੀ ਲਾਪਤਾ

ਵਾਦੀ ‘ਚ ਦੋ ਥਾਈਂ ਬਰਫ਼ ਦੇ ਤੋਂਦੇ ਡਿੱਗਣ ਕਾਰਨ 5 ਫ਼ੌਜੀ ਲਾਪਤਾ

ਸ੍ਰੀਨਗਰ, 12 ਦਸੰਬਰ (ਚੜ੍ਹਦੀਕਲਾ ਬਿਊਰੋ) :  ਜੰਮੂ-ਕਸ਼ਮੀਰ ਵਿਚ ਦੋ ਵੱਖ-ਵੱਖ ਥਾਵਾਂ ‘ਤੇ ਬਰਫ਼ ਦੇ ਤੋਂਦੇ ਡਿੱਗਣ ਕਾਰਨ ਫ਼ੌਜ ਦੇ 5 ਜਵਾਨ ਲਾਪਤਾ ਹੋ ਗਏ। ਪਹਿਲੀ ਖ਼ਬਰ ਬਾਂਦੀਪੁਰ ਜ਼ਿਲ੍ਹੇ ਦੇ ਗੁਰੇਜ ਸੈਕਟਰ ‘ਚ ਇਕ ਫ਼ੌਜੀ ਚੌਂਕੀ ਦੇ ਬਰਫ਼ ਦੇ ਤੋਂਦਿਆਂ ਦੀ ਲਪੇਟ ‘ਚ ਆ ਜਾਣ ਕਾਰਨ 3 ਫ਼ੌਜੀ ਲਾਪਤਾ ਹੋ ਗਏ।  ਜੰਮੂ-ਕਸ਼ਮੀਰ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਗੁਰੇਜ ਸੈਕਟਰ ਦੇ ਬਾਂਦੀਪੋਰਾ ‘ਚ ਕੰਟਰੋਲ ਰੇਖਾ ਦੇ ਮਨੀ ਪੋਸਟ ਬਗਤੌਰ ‘ਚ ਬਰਫਬਾਰੀ ਤੋਂ ਬਾਅਦ ਤਿੰਨ ਜਵਾਨ ਲਾਪਤਾ ਹੋ ਗਏ। ਜਾਣਕਾਰੀ ਅਨੁਸਾਰ, ਗੁਰੇਜ ਸੈਕਟਰ ‘ਚ ਲੱਗਭਗ 5 ਫੁੱਟ ਬਰਫਬਾਰੀ ਹੋਈ, ਜੋ ਕਿ ਹੁਣ ਵੀ ਜਾਰੀ ਹੈ। ਫ਼ੌਜ ਵਲੋਂ ਉਥੇ ਬਚਾਅ ਕਾਰਜ ਜਾਰੀ ਹਨ।
ਉਥੇ ਹੀ ਦੂਜੀ ਖ਼ਬਰ ਉੱਤਰੀ ਕਸ਼ਮੀਰ ਤੋਂ ਹੈ ਜਿਥੇ ਕੁਪਵਾੜਾ ਜ਼ਿਲ੍ਹੇ ਨੌਗਾਮ ਸੈਕਟਰ ‘ਚ ਬਰਫ਼ ਦੇ ਤੋਂਦੇ ਡਿੱਗਣ ਤੋਂ ਬਾਅਦ ਦੋ ਜਵਾਨ ਲਪਤਾ ਹੋ ਗਏ। ਇਹ ਜਵਾਨ 20 ਡੌਗਰਾ ਰੈਜੀਮੈਂਟ ਦੇ ਹਨ।
ਇਥੇ ਇਹ ਗੱਲ ਵਰਣਨਯੋਗ ਹੈ ਕਿ ਭਾਰੀ ਬਰਫਬਾਰੀ ਕਾਰਨ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ ਬੰਦ ਹੋਣ ਅਤੇ ਸ਼੍ਰੀਨਗਰ ਹਵਾਈ ਅੱਡੇ ਤੋਂ ਉਡਾਨ ਰੱਦ ਹੋਣ ਤੋਂ ਬਾਅਦ ਕਸ਼ਮੀਰ ਘਾਟੀ ਦਾ ਅੱਜ ਪੂਰੇ ਦੇਸ਼ ਨਾਲ ਸੰਪਰਕ ਟੁੱਟ ਗਿਆ ਹੈ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਰਫਬਾਰੀ ਹੋਣ ਨਾਲ ਮਾਹੌਲ ਖਰਾਬ ਹੋਣ ‘ਤੇ ਸ਼੍ਰੀਨਗਰ ਕਾਰਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਹਾਜ ਸੇਵਾ ਵੀ ਪ੍ਰਭਾਵਿਤ ਹੋਈ ਹੈ।
ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ 2017 ਦੀ ਸ਼ੁਰੂਆਤ ‘ਚ ਗੁਰੇਜ ਸੈਕਟਰ ‘ਚ ਬਰਫਬਾਰੀ ਕਾਰਨ 15 ਜਵਾਨ ਜ਼ਖਮੀ ਹੋ ਗਏ ਸਨ। ਬਰਫਬਾਰੀ ਕਾਰਨ ਗੁਰੇਜ ‘ਚ ਕਈ ਦਿਨਾਂ ਤੱਕ ਜਵਾਨ ਲਾਪਤਾ ਰਹੇ ਸਨ ਪਰ ਬਾਅਦ ‘ਚ 15 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ।।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *