Breaking News
Home / Breaking News / ਅਕਾਲੀ ਤਾਂ ਮੁਗ਼ਲਾਂ-ਅੰਗ੍ਰੇਜ਼ਾਂ ਤੋਂ ਨਹੀਂ ਦਬੇ, ਕਾਂਗਰਸ ਕਿਹੜੇ ਬਾਗ ਦੀ ਮੂਲੀ : ਬਾਦਲ

ਅਕਾਲੀ ਤਾਂ ਮੁਗ਼ਲਾਂ-ਅੰਗ੍ਰੇਜ਼ਾਂ ਤੋਂ ਨਹੀਂ ਦਬੇ, ਕਾਂਗਰਸ ਕਿਹੜੇ ਬਾਗ ਦੀ ਮੂਲੀ : ਬਾਦਲ

ਲੁਧਿਆਣਾ, 11 ਦਸੰਬਰ  (ਪੱਤਰ ਪ੍ਰੇਰਕ) :  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਵਲੋਂ ਸੁਖਬੀਰ ਸਿੰਘ ਬਾਦਲ-ਬਿਕਰਮ ਸਿੰਘ ਮਜੀਠੀਆ ਸਮੇਤ ਸੈਂਕੜੇ ਅਕਾਲੀ ਆਗੂਆਂ ‘ਤੇ ਦਰਜ ਕੀਤੇ ਗਏ ਪੁਲਿਸ ਕੇਸਾਂ ‘ਤੇ ਟਿਪਣੀ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਕੀ ਫਰਕ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜ਼ੁਲਮ, ਜ਼ਬਰ ਤੇ ਬੇਇਨਸਾਫੀ ਨਾਲ ਸਾਡੇ ਗੁਰੂ ਸਾਹਿਬਾਨ ਲੜਦੇ ਆਏ ਹਨ ਤੇ ਉਨ੍ਹਾਂ ਦੱਸੇ ਰਸਤੇ ‘ਤੇ ਚਲਦਿਆਂ ਅਕਾਲੀ ਦਲ ਚਾਹੇ ਜੁਲਮ ਖੁਦ ਦੇ ਨਾਲ ਹੋਵੇ ਜਾਂ ਕਿਸੇ ਹੋਰ ਨਾਲ, ਡੱਟ ਕੇ ਲੜਨਾ ਅਕਾਲੀ ਦਲ ਦੇ ਆਗੂਆਂ ਦਾ ਫਰਜ਼ ਹੈ। ਸਾਨੂੰ ਮੁਗਲ-ਅੰਗ੍ਰੇਜ਼ ਨਹੀਂ ਦਬਾ ਸਕੇ ਤਾਂ ਇਹ ਕਿਹੜੇ ਬਾਗ ਦੀ ਮੂਲੀ ਹਨ। ਲੁਧਿਆਣਾ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਭਾਰਤ ‘ਚ ਸਰਕਾਰ ਚੋਣਾਂ ਤੋਂ ਬਾਅਦ ਬਣਦੀ ਹੈ ਪਰ ਦੁਖ ਇਸ ਗੱਲ ਦਾ ਹੈ ਕਿ ਨਗਰਪਾਲਿਕਾ ਕਮੇਟੀ ‘ਚ ਡਰਾਮਾ ਹੀ ਹੋ ਕੇ ਰਹਿ ਗਿਆ ਹੈ। ਕਦੇ ਸੁਣਦੇ ਸੀ ਕਿ ਬਿਹਾਰ ‘ਚ ਨਾਮ ਦੀਆਂ ਹੀ ਚੋਣਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਬਿਹਾਰ ‘ਚ ਤਾਂ ਅਜਿਹਾ ਨਹੀਂ ਹੁੰਦਾ ਪਰ ਪੰਜਾਬ ‘ਚ ਕਾਂਗਰਸ ਸਰਕਾਰ ਉਸੇ ਤਰਜ ‘ਤੇ ਚਲ ਰਹੀ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *