Breaking News
Home / Breaking News / ਮੋਦੀ ਗੁਜਰਾਤ ਚੋਣਾਂ ਦੀ ਹਾਰ ਨੂੰ ਦੇਖ ਕੇ ਬੋਖਲਾਏ: ਮਨਮੋਹਨ ਸਿੰਘ

ਮੋਦੀ ਗੁਜਰਾਤ ਚੋਣਾਂ ਦੀ ਹਾਰ ਨੂੰ ਦੇਖ ਕੇ ਬੋਖਲਾਏ: ਮਨਮੋਹਨ ਸਿੰਘ

ਨਵੀਂ ਦਿੱਲੀ, 11 ਦਸੰਬਰ (ਚੜ੍ਹਦੀਕਲਾ ਬਿਊਰੋ) :   ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਹਾਈ ਕਮਿਸ਼ਨਰ ਨਾਲ ਡਿਨਰ ਮੀਟਿੰਗ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸ਼ਾਂ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਦੋਸ਼ਾਂ ਤੋਂ ਖੁਦ ਨੂੰ ਦੁਖੀ ਦਸਦੇ ਹੋਏ ਜ਼ੋਰਦਾਰ ਹਮਲੇ ਕਰਦੇ ਹੋਏ ਕਿਹਾ ਕਿ ਗੁਜਰਾਤ ਵਿਚ ਹਾਰ ਨੂੰ ਦੇਖ ਕੇ ਮੋਦੀ ਬੋਖਲਾ ਗਏ ਹਨ ਅਤੇ ਝੂਠ ਫੈਲਾਅ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਨੇ ਮੀਟਿੰਗ ਦੇ ਦੌਰਾਨ ਗੁਜਰਾਤ ‘ਤੇ ਚਰਚਾ ਤੋਂ ਸਾਫ਼ ਇਨਕਾਰ ਕੀਤਾ ਹੈ। ਮਨਮੋਹਨ ਸਿੰਘ ਨੇ ਇਕ ਬਿਆਨ ਜਾਰੀ ਕਰਕੇ ਕਾਂਗਰਸ ਪਾਰਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦੇਸ਼ ਭਗਤੀ ਸਿੱਖਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਪਾਕਿਸਤਾਨ ਯਾਤਰਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ, ”ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਦਿਵਾ ਦੇਵਾ ਕਿ ਊਧਮਪੁਰ ਅਤੇ ਗੁਰਦਾਸਪੁਰ ਵਿਚ ਅਤਿਵਾਦੀ ਹਮਲੇ ਦੇ ਬਾਅਦ ਬਿਨ੍ਹਾਂ ਬੁਲਾਏ ਪਾਕਿਸਤਾਨ ਗਏ। ਉਨ੍ਹਾਂ ਨੂੰ ਦੇਸ਼ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਅਤਿਵਾਦੀ ਹਮਲੇ ਦੀ ਜਾਂਚ ਦੇ ਲਈ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ ਨੂੰ ਪਠਾਨਕੋਟ ਏਅਰਬੇਸ ਵਿਚ ਕਿਉਂ ਬੁਲਾਇਆ ਗਿਆ?  ਮਨਮੋਹਨ ਸਿੰਘ ਨੇ ਕਿਹਾ ਕਿ 5 ਦਹਾਕਿਆਂ ਦੇ ਜਨਤਕ ਜੀਵਨ ਦਾ ਉਨ੍ਹਾਂ ਦਾ ਟਰੈਕ ਸਭ ਨੂੰ ਪਤਾ ਹੈ ਅਤੇ ਮੋਦੀ ਸਣੇ ਕੋਈ ਵੀ ਉਨ੍ਹਾਂ ‘ਤੇ ਸਵਾਲ ਨਹੀਂ ਕਰ ਸਕਦਾ।
ਭਾਰਤ-ਪਾਕਿ ਰਿਸ਼ਤਿਆਂ ‘ਤੇ ਗੱਲਬਾਤ : ਪ੍ਰਧਾਨ ਮੰਤਰੀ ਮੋਦੀ ਦੇ ਦੋਸ਼ਾਂ ਤੋਂ ਖੁਦ ਨੂੰ ਦੁਖੀ ਦਸਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ, ”ਮਨੀਸ਼ੰਕਰ ਆਈਅਰ ਦੁਆਰਾ ਆਯੋਜਿਤ ਡਿਨਰ ਵਿਚ ਮੈਂ ਕਿਸੇ ਦੇ ਨਾਲ ਗੁਜਰਾਤ ਚੋਣਾਂ ‘ਤੇ ਚਰਚਾ ਨਹੀਂ ਕੀਤੀ। ਇਹ ਮੁੱਦਾ ਕਿਸੇ ਦੂਸਰੇ ਦੇਸ਼ ਦੁਆਰਾ ਵੀ ਨਹੀਂ ਉਠਾਇਆ ਗਿਆ। ਚਰਚਾ ਭਾਰਤ-ਪਾਕਿਸਤਾਨ ਰਿਸ਼ਤਿਆਂ ਤੱਕ ਸੀਮਿਤ ਸੀ।” ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੁਆਫ਼ੀ ਦੀ ਮੰਗ ਕਰਦੇ ਹੋਏ ਉਮੀਦ ਪ੍ਰਗਟ ਕੀਤੀ ਕਿ ਉਹ ਗੰਭੀਰਤਾ ਦਿਖਾਉਣਗੇ।
ਡਾ. ਮਨਮੋਹਨ ਸਿੰਘ ਨੇ ਮੀਟਿੰਗ ਵਿਚ ਸ਼ਾਮਲ ਲੋਕਾਂ ਦੇ ਨਾਮ ਵੀ ਦੱਸੇ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਮਨੀਸ਼ੰਕਰ ਆਈਅਰ ਅਤੇ ਉਨ੍ਹਾਂ ਦੀ ਪਤਨੀ, ਖੁਰਸ਼ੀਦ ਕਸੂਰੀ, ਹਾਮਿਦ ਅੰਸਾਰੀ, ਨਟਵਰ ਸਿੰਘ, ਕੇ.ਐਸ. ਵਾਜਪੇਈ, ਅਜੇ ਸ਼ੁਕਲਾ, ਸਰਦ ਸਭਰਵਾਲ, ਜਨਰਲ ਦੀਪਕ ਕਪੂਰ, ਪੀ.ਐਸ. ਰਾਘਵਨ, ਸਤੀ ਲਾਂਬਾ, ਪਾਕਿਸਤਾਨੀ ਹਾਈ ਕਮਿਸ਼ਨਰ, ਐਸ.ਕੇ. ਭੱਦਰਕੁਮਾਰ, ਸੀ.ਆਰ. ਧਰੇਖਾਨ, ਪ੍ਰੇਮ ਸੰਕਰ ਝਾਅ, ਸਲਮਾਨ ਹੈਦਰ, ਰਾਹੁਲ ਖੁਸ਼ਵੰਤ ਸਿੰਘ  ਅਤੇ ਉਹ ਖੁਦ ਸ਼ਾਮਲ ਸਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *