Breaking News
Home / Breaking News / ਮਾਲਿਆ ਦੀ ਬਰਤਾਨੀਆ ਵਿੱਚ ਜਾਇਦਾਦ ਹੋਈ ਜ਼ਬਤ

ਮਾਲਿਆ ਦੀ ਬਰਤਾਨੀਆ ਵਿੱਚ ਜਾਇਦਾਦ ਹੋਈ ਜ਼ਬਤ

ਨਵੀਂ ਦਿੱਲੀ, 9 ਦਸੰਬਰ  (ਪੱਤਰ ਪ੍ਰੇਰਕ) :  ਭਾਰਤ ਤੋਂ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਵੱਡਾ ਝਟਕਾ ਲੱਗਾ ਹੈ। ਬ੍ਰਿਟੇਨ ਦੀ ਇਕ ਅਦਾਲਤ ਨੇ ਮਾਲਿਆ ਦੀ ਪ੍ਰਾਪਰਟੀ ਨੂੰ ਫ੍ਰੀਜ਼ ਯਾਨੀ ਜ਼ਬਤ ਕਰ ਦਿੱਤਾ ਹੈ। ਪ੍ਰਾਪਰਟੀ ਫ੍ਰੀਜ਼ ਕਰਨ ਦੇ ਨਾਲ ਹੀ ਅਦਾਲਤ ਨੇ ਮਾਲਿਆ ਦੇ ਖਰਚੇ ਦੀ ਲਿਮਟ ਵੀ ਤੈਅ ਕਰ ਦਿੱਤੀ ਹੈ। ਹੁਣ ਹਰ ਹਫਤੇ ਮਾਲਿਆ 6,700 ਡਾਲਰ ਯਾਨੀ 4.35 ਲੱਖ ਰੁਪਏ ਹੀ ਖਰਚ ਕਰ ਸਕੇਗਾ।
ਲੰਡਨ ਦੀ ਅਦਾਲਤ ਨੇ ਭਾਰਤੀ ਅਦਾਲਤ ਦੇ ਫੈਸਲੇ ਨੂੰ ਮੰਨਦੇ ਹੋਏ ਇਹ ਆਰਡਰ ਦਿੱਤਾ ਹੈ। ਬੈਂਕਾਂ ਮੁਤਾਬਕ ਮਾਲਿਆ ਬ੍ਰਿਟੇਨ ‘ਚ ਘੱਟੋ-ਘੱਟ ਤਿੰਨ ਜਾਇਦਾਦਾਂ, ਕਾਰਾਂ ਅਤੇ ਹੋਰ ਲਗਜ਼ਰੀ ਚੀਜ਼ਾਂ ਦਾ ਮਾਲਕ ਹੈ। ਮਾਲਿਆ ਦੇ ਹਵਾਲਗੀ ਕੇਸ ਦੀ ਸੁਣਵਾਈ ਵੀ ਲੰਡਨ ਵੈਸਟ ਮਿੰਸਟਰ ਕੋਰਟ ‘ਚ ਚੱਲ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਾਲਿਆ ‘ਤੇ 17 ਬੈਂਕਾਂ ਦਾ ਕੁੱਲ 9,432 ਕਰੋੜ ਰੁਪਏ ਬਕਾਇਆ ਹੈ। ਭਾਰਤ ‘ਚ ਗ੍ਰਿਫਤਾਰੀ ਤੋਂ ਬਚਣ ਲਈ ਉਹ ਪਿਛਲੇ ਸਾਲ 2 ਮਾਰਚ ਨੂੰ ਦੇਸ਼ ਛੱਡ ਕੇ ਭੱਜ ਗਿਆ ਸੀ। ਭਾਰਤ ਨੇ ਬ੍ਰਿਟੇਨ ਨੂੰ ਕਈ ਵਾਰ ਉਸ ਦੀ ਹਵਾਲਗੀ ਲਈ ਵੀ ਅਪੀਲ ਕੀਤੀ ਹੈ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *