Breaking News
Home / Breaking News / ਗੁਰੂਗਰਾਮ ਦੇ ਫੋਰਟਿਸ ਹਸਪਤਾਲ ਦੀ ਜ਼ਮੀਨ ਦੀ ਲੀਜ਼ ਹੋਈ ਰੱਦ

ਗੁਰੂਗਰਾਮ ਦੇ ਫੋਰਟਿਸ ਹਸਪਤਾਲ ਦੀ ਜ਼ਮੀਨ ਦੀ ਲੀਜ਼ ਹੋਈ ਰੱਦ

ਚੰਡੀਗੜ੍ਹ , 9 ਦਸੰਬਰ  (ਪੱਤਰ ਪ੍ਰੇਰਕ) :  ਹਰਿਆਣਾ ਸਰਕਾਰ ਨੇ ਡੇਂਗੂ ਬੁਖਾਰ ਨਾਲ ਪੀੜਤ 7 ਸਾਲ ਦੀ ਬੱਚੀ ਆਧਾ ਸਿੰਘ ਦੇ ਇਲਾਜ ਲਈ 16 ਲੱਖ ਦਾ ਬਿਲ ਬਣਾਉਣ ਵਾਲੇ ਗੁਰੂਗਰਾਮ ਦੇ ਫੋਰਟਿਸ  ਹਸਪਤਾਲ ਦਾ ਲੀਜ਼ ਕੈਂਸਲ ਕਰ ਦਿੱਤਾ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਹਸਪਤਾਲ ਦੀ ਜ਼ਮੀਨ ਦੀ ਲੀਜ਼ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਖਿਲਾਫ ਅਪਰਾਧਿਕ ਲਾਪਰਵਾਹੀ ਦੇ ਲਈ ਐਫ.ਆਈ.ਆਰ. ਦਰਜ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਆਧਾ ਸਿੰਘ ਦਾ ਲਗਭਗ 2 ਹਫਤੇ ਤੱਕ ਫੋਰਟਿਸ ਹਸਪਤਾਲ ‘ਚ ਇਲਾਜ ਚਲਿਆ ਸੀ ਪਰ ਡਾਕਟਰ ਉਸਨੂੰ ਬਚਾ ਨਹੀਂ ਸਕੇ। ਇਸ ਦੇ ਬਾਵਜੂਦ ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰ ਨੂੰ 16 ਲੱਖ ਦਾ ਬਿਲ ਬਣਾ ਕੇ ਦੇ ਦਿੱਤਾ। ਸੋਸ਼ਲ ਮੀਡੀਆ ‘ਤੇ ਇਸ ਖਬਰ ਕਾਰਨ ਕਾਫੀ ਹੰਗਾਮਾ ਹੋਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਆਧਾ ਦੇ ਪਿਤਾ ਦਾ ਕਹਿਣਾ ਹੈ ਕਿ ਹਸਪਤਾਲ ਦੇ ਖਿਲਾਫ ਗੁਰੂਗਰਾਮ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *