Breaking News
Home / Breaking News / ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ‘ਚ 68 ਫ਼ੀਸਦੀ ਮਤਦਾਨ

ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ‘ਚ 68 ਫ਼ੀਸਦੀ ਮਤਦਾਨ

ਗਾਂਧੀਨਗਰ, 9 ਦਸੰਬਰ (ਚੜ੍ਹਦੀਕਲਾ ਬਿਊਰੋ) : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਵਿਚ ਸ਼ਨੀਵਾਰ ਸ਼ਾਮ ਨੂੰ 5 ਵਜੇ ਤੱਕ 68 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਬੀਬੀ ਸਵੈਨ ਨੇ ਕਿਹਾ ਕਿ ਸੂਬੇ ਦੇ 19 ਜ਼ਿਲ੍ਹਿਆਂ ਦੀਆਂ 89 ਸੀਟਾਂ ਲਈ ਮਤਦਾਨ ਸ਼ਾਂਤੀਪੂਰਵਕ ਤਰੀਕੇ ਨਾਲ ਸਿਰੇ ਚੜ੍ਹਿਆ।  ਉਨ੍ਹਾਂ ਦੱਸਿਆ ਕਿ ਜ਼ਿਆਦਾ ਕਰਕੇ ਵੋਟਿੰਗ ਕੇਂਦਰਾਂ ‘ਤੇ ਅਜੇ ਵੀ ਲੰਬੀ ਕਤਾਰਾਂ ਲਗੀਆਂ ਹੋਈਆਂ ਸਨ। ਪਹਿਲੇ ਗੇੜ ਵਿਚ 977 ਉਮੀਦਵਾਰ ਚੋਣ ਮੈਦਾਨ ਵਿਚ ਸਨ ਜਿਨ੍ਹਾਂ ਵਿਚ 920 ਪੁਰਸ਼ ਅਤੇ 57 ਔਰਤਾਂ ਸ਼ਾਮਲ ਹਨ।
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਦੌਰਾਨ ਕਾਂਗਰਸੀ ਆਗੂਆਂ ਨੇ ਈ. ਵੀ.ਐਮ. ਮਸ਼ੀਨਾਂ ਮੋਬਾਈਲ ਫੋਨ ਨਾਲ ਬਲੂਟੁੱਥ ਰਾਹੀਂ ਕੁਨੈਕਟ ਹੋਣ ਦਾ ਦਾਅਵਾ ਕੀਤਾ ਸੀ। ਇਸ ਤਰ੍ਹਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਦੀ ਟੀਮ ਪੋਰਬੰਦਰ ਦੇ ਠੱਕਰ ਪੋਲਿੰਗ ਬੂਥ ‘ਤੇ ਪਹੁੰਚੀ। ਕਾਂਗਰਸ ਦੇ ਸੀਨੀਅਰ ਆਗੂ ਅਰਜੁਨ ਮੋਧਵਾੜਿਆ ਨੇ ਸ਼ਿਕਾਇਤ ਕੀਤੀ ਕਿ ਤਿੰਨ ਈ.ਵੀ.ਐਮ. ਬਲੂਟੁੱਥ ਉਪਕਰਣਾਂ ਨਾਲ ਜੁੜੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਸ ਸੰਦਰਭ ‘ਚ ਸਕ੍ਰੀਨ ਸ਼ਾਟ ਦੇ ਨਾਲ ਈ.ਸੀ.ਆਈ. ਨੂੰ ਸ਼ਿਕਾਇਤ ਭੇਜ ਦਿੱਤੀ। ਇਸ ਤੋਂ ਬਾਅਦ ਗੁਜਰਾਤ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਬੀ. ਬੀ. ਸਵੇਨ ਨੇ ਕਿਹਾ ਕਿ ਅਸੀਂ ਪੋਰਬੰਦਰ ‘ਚ ਈ. ਵੀ. ਐਮ.ਦੇ ਬਲੂਟੁੱਥ ਅਤੇ ਵਾਈ-ਫਾਈ ਨਾਲ ਜੁੜੇ ਹੋਣ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੇ ਹਾਂ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਰਤ ਤੇ ਕੁੱਝ ਹੋਰ ਕੇਂਦਰਾਂ ‘ਚ ਈ. ਵੀ. ਐੱਮ. ‘ਚ ਤਕਨੀਕੀ ਖਰਾਬੀਆਂ ਦੀਆਂ ਖਬਰਾਂ ਆਈਆਂ ਸਨ। ਮਸ਼ੀਨਾਂ ਨੂੰ ਬਦਲਣ ਤੋਂ ਬਾਅਦ ਚੋਣ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ।
ਇਸੇ ਦੌਰਾਨ ਗਿਰ ਸੋਮਨਾਥ ਜ਼ਿਲ੍ਹੇ ਦੇ ਗਿਰ ਜੰਗਲ ਦੇ ਅੰਦਰ ਬਾਨੇਜ ‘ਚ ਸਿਰਫ ਇਕ ਵੋਟਰ ਵਾਲੇ ਵੋਟ ਕੇਂਦਰ ‘ਤੇ ਸਥਾਨਕ ਮੰਦਰ ਦੇ ਮਹੰਤ ਭਰਤਦਾਸ ਨੇ ਵੀ ਵੋਟਿੰਗ ਕੀਤੀ। ਜ਼ਿਕਰਯੋਗ ਹੈ ਕਿ ਮਹੰਤ ਭਰਤਦਾਸ ਸੋਮਨਾਥ ਜ਼ਿਲ੍ਹੇ ਦੇ ਬਾਨੇਜ ਪਿੰਡ ‘ਚ ਇਕਮਾਤਰ ਵੋਟਰ ਹਨ। ਬਾਨੇਜ ਪਿੰਡ ਗਿਰ ਦੇ ਜੰਗਲਾਂ ਦਰਮਿਆਨ ਇਕ ਇਤਿਹਾਸਕ ਤੀਰਥ ਸਥਾਨ ਹੈ। ਇਹ ਤੀਰਥ ਸਥਾਨ ਮਸ਼ਹੂਰ ਗਿਰ ਸੇਂਚੁਰੀ ਦੇ ਅੰਦਰ ਆਉਂਦਾ ਹੈ। ਮਹੰਤ ਭਰਤਦਾਸ ਇਸ ਮੰਦਰ ‘ਚ ਰਹਿੰਦੇ ਹਨ। ਇਸ ਲਈ ਉਨ੍ਹਾਂ ਲਈ ਹਰ ਵਾਰ ਇੱਥੇ ਪੋਲਿੰਗ ਬੂਥ ਬਣਦਾ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *