Breaking News
Home / Breaking News / ਕੋਲੀ-ਮਨਿੰਦਰ ਪੰਧੇਰ ਨੂੰ ਸੀ.ਬੀ.ਆਈ. ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

ਕੋਲੀ-ਮਨਿੰਦਰ ਪੰਧੇਰ ਨੂੰ ਸੀ.ਬੀ.ਆਈ. ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

ਗਾਜ਼ੀਆਬਾਦ, 8 ਦਸੰਬਰ  (ਪੱਤਰ ਪ੍ਰੇਰਕ) :  ਸੀ.ਬੀ.ਆਈ. ਦੀ ਅਦਾਲਤ ਨੇ ਨੋਇਡਾ ਦੇ ਬਹੁਚਰਚਿਤ ਨਿਠਾਰੀ ਕਾਂਡ ਨੇ ਨੌਵੇਂ ਮਾਮਲੇ ਵਿੱਚ ਕੋਠੀ ਦੇ ਨੌਕਰ ਸੁਰਿੰਦਰ ਕੋਲੀ ਤੇ ਮਾਲਕ ਮਨਿੰਦਰ ਪੰਧੇਰ ਨੂੰ ਫਾਂਸੀ ਦੀ ਸਜ਼ਾ  ਸੁਣਾਈ ਹੈ। ਬੀਤੇ ਵੀਰਵਾਰ ਦੋਵਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਸੀ.ਬੀ.ਆਈ. ਵਿਸ਼ੇਸ਼ ਅਦਾਲਤ ਨੇ ਪੰਧੇਰ ਦੇ ਘਰ ਵਿੱਚ ਕੰਮ ਕਰਨ ਵਾਲੀ ਅੰਜਲੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰਨ ਦੇ ਦੋਸ਼ ਵਿੱਚ ਨਿਠਾਰੀ ਕਾਂਡ ਦੇ ਇਸ ਨੌਵੇਂ ਮਾਮਲੇ ‘ਚ ਸੁਰਿੰਦਰ ਕੋਲੀ ਤੇ ਮਨਿੰਦਰ ਪੰਧੇਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਪੰਧੇਰ ਨੂੰ 35,000 ਤੇ ਕੋਲੀ 25,000 ਜੁਰਮਾਨਾ ਅਦਾ ਕਰਨ ਦੇ ਹੁਕਮ ਵੀ ਦਿੱਤੇ ਹਨ। ਅਦਾਲਤ ਨੇ ਦੋਵਾਂ ਨੂੰ ਧਾਰਾ 376, 302, 201 ਆਦਿ ਧਾਰਾਵਾਂ ਤਹਿਤ ਦੋਸ਼ੀ ਗਰਦਾਨਿਆ ਹੈ। ਨੋਇਡਾ ਦੇ ਨਿਠਾਰੀ ਨਾਂ ਦੇ ਇਲਾਕੇ ਵਿੱਚੋਂ ਪੁਲਿਸ ਨੇ 29 ਦਸੰਬਰ, 2006 ਨੂੰ ਕਾਰੋਬਾਰੀ ਮਨਿੰਦਰ ਸਿੰਘ ਪੰਧੇਰ ਦੇ ਘਰੋਂ 19 ਪਿੰਜਰ ਬਰਾਮਦ ਕੀਤੇ ਸਨ। ਪੰਧੇਰ ਤੇ ਕੋਲੀ ਨੂੰ ਇਨ੍ਹਾਂ 19 ਕੇਸਾਂ ਵਿੱਚੋਂ 16 ਵਿੱਚ ਮੁਲਜ਼ਮ ਬਣਾਇਆ ਗਿਆ ਹੈ, ਜਦੋਂਕਿ ਤਿੰਨ ਮਾਮਲੇ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਗਏ ਸਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਲੜਕੀਆਂ ਸਨ। ਇਨ੍ਹਾਂ ‘ਤੇ ਇਲਜ਼ਾਮ ਹਨ ਕਿ ਬੱਚਿਆਂ ਤੇ ਕੁੜੀਆਂ ਨਾਲ ਬਲਾਤਕਾਰ ਕਰਦਾ ਸੀ ਤੇ ਬਾਅਦ ਵਿੱਚ ਉਨ੍ਹਾਂ ਨੂੰ ਮਾਰ ਕੇ ਖਾਂਦੇ ਸਨ। ਪੂਰੇ ਨਿਠਾਰੀ ਕਾਂਡ ਦੇ 16 ਮਾਮਲਿਆਂ ‘ਚੋਂ 8 ਮਾਮਲਿਆਂ ਤਹਿਤ ਕੋਠੀ ਦੇ ਨੌਕਰ ਸੁਰਿੰਦਰ ਕੋਲੀ ਨੂੰ ਪਹਿਲਾਂ ਤੋਂ ਹੀ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਤੇ ਹੁਣ ਨੌਵੇਂ ਮਾਮਲੇ ਵਿੱਚ ਵੀ ਉਹ ਦੋਸ਼ੀ ਐਲਾਨ ਦਿੱਤਾ ਗਿਆ ਹੈ ਤੇ ਮੌਤ ਦੀ ਸਜ਼ਾ ਦਾ ਸਾਹਮਣਾ ਕਰੇਗਾ। ਹਾਲਾਂਕਿ, ਕੋਠੀ ਦੇ ਮਾਲਕ ਮਨਿੰਦਰ ਪੰਧੇਰ ਨੂੰ ਵੀ ਨੌਵੇਂ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ ਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ ਪਰ ਕੋਲੀ ਸਭ ਤੋਂ ਵੱਧ 9 ਵਾਰ ਮੌਤ ਦੀ ਸਜ਼ਾ ਦਾ ਅਦਾਲਤੀ ਫੁਰਮਾਨ ਸੁਣ ਚੁੱਕਾ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *