Breaking News
Home / Breaking News / ਬਿਨਾਂ ਚੋਣ ਲੜੇ ਹੀ ਰਾਹੁਲ ਬਣੇ ਪਾਰਟੀ ਪ੍ਰਧਾਨ, ਐਲਾਨ ਹੋਣਾ ਬਾਕੀ

ਬਿਨਾਂ ਚੋਣ ਲੜੇ ਹੀ ਰਾਹੁਲ ਬਣੇ ਪਾਰਟੀ ਪ੍ਰਧਾਨ, ਐਲਾਨ ਹੋਣਾ ਬਾਕੀ

ਨਵੀਂ ਦਿੱਲੀ, 5 ਦਸੰਬਰ (ਚੜ੍ਹਦੀਕਲਾ ਬਿਊਰੋ) :  ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਗਾਂਧੀ ਦੇ ਨਾਂ ‘ਤੇ ਮੋਹਰ ਲਾਉਣਾ ਹੁਣ ਸਿਰਫ ਇੱਕ ਰਸਮ ਹੀ ਰਹਿ ਗਈ ਹੈ। ਪਾਰਟੀ ਦੇ ਰਿਟਰਨਿੰਗ ਅਫਸਰ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਚੋਣ ਲਈ ਇੱਕੋ ਇੱਕ ਉਮੀਦਵਾਰ ਹਨ। ਇਸ ਸਬੰਧੀ ਰਾਹੁਲ ਗਾਂਧੀ ਦੇ ਨਿਰਵਿਰੋਧ ਚੋਣ ਦਾ ਫ਼ੈਸਲਾ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਕੱਲ੍ਹ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਫਾਰਮ ਭਰਿਆ ਸੀ। ਰਾਹੁਲ ਗਾਂਧੀ ਦੇ ਸਮਰਥਨ ਵਿੱਚ ਕੁੱਲ 89 ਨਾਮਜ਼ਦਗੀ ਪੱਤਰ ਦਰਜ ਹੋਏ ਸਨ। ਸਾਰੇ ਕਾਗਜ਼ ਦੇ ਸੈੱਟਾਂ ਵਿੱਚ 10 ਮਤੇ ਸ਼ਾਮਲ ਸਨ। ਹੁਣ ਰਾਹੁਲ ਗਾਂਧੀ ਦੇ ਨਾਂ ਦਾ ਐਲਾਨ ਰਹਿ ਗਿਆ ਹੈ। ਕਾਂਗਰਸ ਆਗੂ ਸ਼ਹਿਜ਼ਾਦ ਪੂਨਾਵਾਲਾ ਨੇ ਰਾਹੁਲ ਗਾਂਧੀ ਦੀ ਚੋਣ ‘ਤੇ ਫਿਰ ਹਮਲਾ ਬੋਲਿਆ ਹੈ। ਪੂਨਵਾਲਾ ਨੇ ਟਵੀਟ ਕੀਤਾ, “ਹੈਰਾਨੀ ਵਾਲੀ ਗੱਲ ਹੈ ਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਇੱਕਮਾਤਰ ਉਮੀਦਵਾਰ ਹਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *