Breaking News
Home / Breaking News / ਮਾਂ ਨੂੰ ਏਅਰਪੋਰਟ ਤੋਂ ਲਿਆ ਰਹੇ ਪੁੱਤ ਦੀ ਕਾਰ ਨੂੰ ਹਾਦਸਾ, ਦੋਵੇਂ ਹਲਾਕ

ਮਾਂ ਨੂੰ ਏਅਰਪੋਰਟ ਤੋਂ ਲਿਆ ਰਹੇ ਪੁੱਤ ਦੀ ਕਾਰ ਨੂੰ ਹਾਦਸਾ, ਦੋਵੇਂ ਹਲਾਕ

ਲੁਧਿਆਣਾ, 1 ਦਸੰਬਰ (ਪੱਤਰ ਪ੍ਰੇਰਕ) :  ਦੋਰਾਹਾ ਵਿੱਚ ਅੱਜ ਦੁਪਹਿਰ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਨੂੰ ਵੇਖ ਕੇ ਹਰ ਕੋਈ ਕਾਰ ਤੇਜ਼ ਭਜਾਉਣ ਤੋਂ ਸਹਿਮ ਜਾਵੇਗਾ। ਮ੍ਰਿਤਕ ਮਾਂ-ਪੁੱਤਰ ਮੁੱਲਾਂਪੁਰ ਦੇ ਦੱਸੇ ਜਾਂਦੇ ਹਨ।  ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਨਵੀਰ ਸਿੰਘ ਨਾਂ ਦਾ ਨੌਜਵਾਨ ਆਪਣੇ ਦੋਸਤ ਨਾਲ ਆਪਣੀ ਕੈਨੇਡਾ ਤੋਂ ਆਈ ਮਾਂ ਭਗਵੰਤ ਕੌਰ ਨੂੰ ਏਅਰਪੋਰਟ ਤੋਂ ਲੈਣ ਗਿਆ ਸੀ। ਜਦ ਉਹ ਮੁੱਲਾਂਪੁਰ ਜਾ ਰਹੇ ਸੀ ਤਾਂ ਵਾਪਸੀ ਸਮੇਂ ਉਨ੍ਹਾਂ ਦੀ ਕਾਰ ਸੜਕ ‘ਤੇ ਖੜ੍ਹੇ ਟਰੱਕ ਪਿੱਛੇ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਵਿੱਚ ਦੋਵੇਂ ਮਾਂ-ਪੁੱਤ ਦੀ ਥਾਏਂ ਮੌਤ ਹੋ ਗਈ ਜਦਕਿ ਮਨਵੀਰ ਦਾ ਦੋਸਤ ਹਸਪਤਾਲ ਵਿੱਚ ਭਰਤੀ ਹੈ, ਜਿਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਟਰੱਕ ਸਮੇਤ ਮੌਕੇ ਤੋਂ ਤੁਰੰਤ ਫਰਾਰ ਹੋ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *