Breaking News
Home / Breaking News / ਫ਼ੌਜ ਵੱਲੋਂ 2 ਮੁਕਾਬਲਿਆਂ ‘ਚ 5 ਅਤਿਵਾਦੀ ਢੇਰ

ਫ਼ੌਜ ਵੱਲੋਂ 2 ਮੁਕਾਬਲਿਆਂ ‘ਚ 5 ਅਤਿਵਾਦੀ ਢੇਰ

ਸ੍ਰੀਨਗਰ, 30 ਨਵੰਬਰ (ਪੱਤਰ ਪ੍ਰੇਰਕ) :  ਮੱਧ ਕਸ਼ਮੀਰ ‘ਚ ਬੜਗਾਮ ਜ਼ਿਲ੍ਹੇ ਦੇ ਪਾਖੇਰਪੋਰਾ ‘ਚ ਅੱਜ ਸਵੇਰੇ ਸੁਰੱਖਿਆ ਫੋਰਸ ਦੇ ਨਾਲ ਮੁਕਾਬਲੇ ‘ਚ 4 ਅੱਤਵਾਦੀ ਮਾਰੇ ਗਏ। ਇਸ ਦੇ ਨਾਲ ਹੀ ਸੋਪੋਰ ਮੁਕਾਬਲੇ ‘ਚ ਫੌਜ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਥੋਂ ਕਰੀਬ 45 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਾਖੇਰਪੋਰਾ ਇਲਾਕੇ ‘ਚ ਫੁੱਟਲੀਪੋਰਾ ‘ਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਸੁਰੱਖਿਆ ਫੋਰਸ ਨੇ ਘੇਰਾ ਪਾ ਕੇ ਸਰਚ ਮੁਹਿੰਮ ਚਲਾਈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੇ ਸੁਰੱਖਿਆ ਫੋਰਸ ‘ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਤੋਂ ਬਾਅਦ ਦੋਵੇਂ ਪੱਖਾਂ ‘ਚ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ, ‘ਮੁਕਾਬਲੇ ‘ਚ 4 ਅੱਤਵਾਦੀ ਮਾਰੇ ਗਏ ਹਨ।’ ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਅਜੇ ਜਾਰੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਸੁਰੱਖਿਆ ਫੋਰਸ ਦੇ ਇਕ ਜਵਾਨ ਨੂੰ ਸੱਟਾਂ ਲੱਗੀਆਂ ਹਨ ਜਦੋਂਕਿ ਪ੍ਰਦਰਸ਼ਨਕਾਰੀ ਅੱਤਵਾਦ ਰੋਧਕ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ।

ਬੜਗਾਮ ਮੁਕਾਬਲੇ ‘ਚ ਜੈਸ਼ ਦੇ 4 ਅੱਤਵਾਦੀ ਘਿਰੇ, ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰਿਆ
ਸ਼੍ਰੀਨਗਰ : ਜੰਮੂ-ਕਸ਼ਮੀਰ ‘ਚ ਅੱਜ ਸਵੇਰੇ ਤੋਂ ਹੀ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਸੁਰੱਖਿਆ ਫੋਰਸ ਨੇ ਮੱਧ ਕਸ਼ਮੀਰ ‘ਚ ਬੜਗਾਮ ਜ਼ਿਲੇ ਦੇ ਫੁਟਲਿਪੋਰਾ ਪਿੰਡ ‘ਚ ਅੱਤਵਾਦੀਆਂ ਨੂੰ ਘੇਰਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ 3 ਤੋਂ 4 ਅੱਤਵਾਦੀਆਂ ਦੇ ਇਸ ਇਲਾਕੇ ‘ਚ ਲੁਕੇ ਹੋਣ ਦਾ ਸ਼ੱਕ ਹੈ। ਟੀ.ਵੀ. ਰਿਪੋਰਟ ਦੇ ਅਨੁਸਾਰ ਅੱਤਵਾਦੀ ਜੈਸ਼-ਏ-ਮੁਹੰਮਦ ਸੰਗਠਨ ਦੇ ਦੱਸੇ ਜਾ ਰਹੇ ਹਨ। ਅੱਤਵਾਦੀਆਂ ਦੇ ਇਲਾਕੇ ਲੁਕੇ ਹੋਣ ਦੀ ਖਬਰ ਮਿਲਣ ਤੋਂ ਬਾਅਦ ਸੁਰੱਖਿਆ ਫੋਰਸ ਨੇ ਰਾਤ ਨੂੰ ਹੀ ਪਿੰਡ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਅੱਤਵਾਦੀਆਂ ਵਲੋਂ ਫਾਇਰਿੰਗ ਕੀਤੀ ਗਈ, ਸੁਰੱਖਿਆ ਫੋਰਸ ਨੇ ਇਸਦੀ ਜਵਾਬੀ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੜਗਾਮ ਜ਼ਿਲੇ ‘ਚ ਪੁਲਿਸ ਨੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ, ਇਹ ਤਿੰਨੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ  ਹਨ।

ਜੰਮੂ ਕਸ਼ਮੀਰ ‘ਚ ਇਸ ਸਾਲ 200 ਅੱਤਵਾਦੀ ਢੇਰ
ਸ੍ਰੀਨਗਰ, 30 ਨਵੰਬਰ – ਇਕ ਰਿਪੋਰਟ ਮੁਤਾਬਿਕ ਜੰਮੂ ਕਸ਼ਮੀਰ ‘ਚ ਦੋ ਮੁਕਾਬਲਿਆਂ ‘ਚ ਅੱਜ ਪੰਜ ਅੱਤਵਾਦੀ ਮਾਰੇ ਗਏ ਹਨ ਤੇ ਅਪਰੇਸ਼ਨ ਅਜੇ ਵੀ ਜਾਰੀ ਹਨ। ਜਿਸ ਤੋਂ ਬਾਅਦ ਇਸ ਸਾਲ ਹੁਣ ਤੱਕ 200 ਅੱਤਵਾਦੀ ਸੁਰੱਖਿਆ ਬਲਾਂ ਹੱਥੋਂ ਮਾਰੇ ਗਏ ਹਨ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *