Breaking News
Home / Breaking News / ‘ਭਾਜਪਾ ਨੂੰ ਗੁਜਰਾਤ ਚੋਣਾਂ ‘ਚ 100 ਸਾਲ ਤੱਕ ਨਹੀਂ ਹਾਰਨਾ ਚਾਹੀਦਾ’

‘ਭਾਜਪਾ ਨੂੰ ਗੁਜਰਾਤ ਚੋਣਾਂ ‘ਚ 100 ਸਾਲ ਤੱਕ ਨਹੀਂ ਹਾਰਨਾ ਚਾਹੀਦਾ’

ਮੋਰਬੀ, 29 ਨਵੰਬਰ (ਪੱਤਰ ਪ੍ਰੇਰਕ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਚੋਣਾਂ ਪ੍ਰਚਾਰ ਦੌਰਾਨ ਅੱਜ ਕਾਂਗਰਸ ਅਤੇ ਗਾਂਧੀ-ਨਹਿਰੂ ਪਰਿਵਾਰ ‘ਤੇ ਆਪਣੇ ਤਿੱਖੇ ਹਮਲਿਆਂ ਦੇ ਵਾਰ ਨੂੰ ਜਾਰੀ ਰੱਖਦੇ ਹੋਏ ਸੌਰਾਸ਼ਟਰ ਖੇਤਰ ‘ਚ 38 ਸਾਲ ਪਹਿਲੇ ਇਕ ਹੀ ਰਾਤ ‘ਚ ਸੈਂਕੜੇ ਲੋਕਾਂ ਦੀ ਜਾਨ ਲੈਣ ਵਾਲੇ ਮੱਛੂ ਬੰਨ ਹਾਦਸੇ ਦਾ ਜ਼ਿਕਰ ਕੀਤਾ ਅਤੇ ਇਸ ਦੇ ਬਾਅਦ ਚਲਾਏ ਜਾ ਰਹੇ ਰਾਹਤ ਕੰਮ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਦਬੂ ਤੋਂ ਬਚਣ ਲਈ ‘ਮੂੰਹ ‘ਤੇ ਰੁਮਾਲ’ ਰੱਖਿਆ ਤਸਵੀਰ ਬਾਰੇ ਲੋਕਾਂ ਨੂੰ ਯਾਦ ਕਰਵਾਇਆ। ਉਨ੍ਹਾਂ ਨੇ ਗੁਜਰਾਤ ਲਈ ਸਭ ਤੋਂ ਮਹੱਤਵਪੂਰਨ ਚੀਜ਼ ਪਾਣੀ ਨੂੰ ਘਰ-ਘਰ ਪਹੁੰਚਾਉਣ ਦੇ ਚੱਲਦੇ ਭਾਜਪਾ ਨੂੰ 100 ਸਾਲ ਤੱਕ ਚੋਣਾਂ ‘ਚ ਨਾ ਹਰਾਉਣ ਦੀ ਅਪੀਲ ਕੀਤੀ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਵੀ ਉਨ੍ਹਾਂ ਦਿਨਾਂ ‘ਚ ਰਾਹਤ ਕੰਮ ‘ਚ ਹਿੱਸਾ ਲਿਆ ਸੀ। ਕਾਂਗਰਸ ਸ਼ਾਸਨ ‘ਚ ਲਾਤੂਰ, ਜੰਮੂ ਕਸ਼ਮੀਰ ਅਤੇ ਉਤਰਾਖੰਡ ਦੇ ਭੂਚਾਲ, ਕੇਦਾਰਨਾਥ ਦੇ ਹੜ ਅਤੇ ਆਂਧਰਾ ਪ੍ਰਦੇਸ਼ ਦੇ ਤੂਫਾਨ ਆਦਿ ਦੇ ਸਾਲਾਂ ਬਾਅਦ ਵੀ ਇਨ੍ਹਾਂ ਸਥਾਨਾਂ ਦੀ ਹਾਲਤ ਨਹੀਂ ਬਦਲੀ ਸੀ ਜਦਕਿ ਗੁਜਰਾਤ ‘ਚ ਭਾਜਪਾ ਦੇ ਸ਼ਾਸਨ ‘ਚ ਕੱਛ ਦੇ ਭੂਚਾਲ ਅਤੇ ਹੋਰ ਆਫਤਾਵਾਂ ਨੂੰ ਮੌਕੇ ‘ਚ ਬਦਲਿਆ ਗਿਆ। ਇਹੀ ਗੁਜਰਾਤ ਮਾਡਲ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *