Breaking News
Home / Breaking News / ਵੱਖ-ਵੱਖ ਖੇਤਰਾਂ ਨਾਲ ਸਬੰਧਤ 13 ਅਹਿਮ ਬਿਲ ਪਾਸ

ਵੱਖ-ਵੱਖ ਖੇਤਰਾਂ ਨਾਲ ਸਬੰਧਤ 13 ਅਹਿਮ ਬਿਲ ਪਾਸ

ਚੰਡੀਗੜ੍ਹ, 29 ਨਵੰਬਰ (ਕਮਲਾ ਸ਼ਰਮਾ) : ਪੰਜਾਬ ਵਿਧਾਨ ਸਭਾ ਵਲੋਂ ਅੱਜ ਵੱਖ-ਵੱਖ ਖੇਤਰਾਂ ‘ਚ ਅਹਿਮ ਸੁਧਾਰ ਕਰਨ ਨਾਲ ਸਬੰਧਤ 13 ਅਹਿਮ ਬਿਲ, ਜਿਨ੍ਹਾਂ ਵਿੱਚ ਕੋਆਪ੍ਰੇਟਿਵਜ਼ ਐਕਟ, ਐਕਸਾਈਜ਼ ਅਤੇ ਸਕੂਲ ਸਿੱਖਿਆ ਆਦਿ ਸ਼ਾਮਲ ਹਨ, ਨੂੰ ਪਾਸ ਕਰ ਦਿੱਤਾ ਗਿਆ। 15ਵੀਂ ਵਿਧਾਨ ਸਭਾ ਦੇ ਤੀਜੇ ਇਜਲਾਸ ਦੇ ਆਖ਼ਰੀ ਦਿਨ ਸਪੀਕਰ ਵਲੋਂ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਵਿਸਥਾਰਪੂਰਬਕ ਬਹਿਸ ਮਗਰੋਂ ਇਹ ਬਿਲ ਪਾਸ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵਲੋਂ ਸਪੀਕਰ ਤੋਂ ਵਿਧਾਨਕ ਕੰਮਕਾਰ ਦੀ ਪ੍ਰਵਾਨਗੀ ਲਈ ਗਈ।
ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ‘ਦ ਪੰਜਾਬ ਕੋਆਪ੍ਰੇਟਿਵ ਸੁਸਾਇਟੀਜ਼ (ਦੂਜੀ ਸੋਧ), ਬਿਲ, 2017 ਪੇਸ਼ ਕੀਤਾ ਗਿਆ, ਜਿਸਨੂੰ ਸਦਨ ਦੇ ਮੈਂਬਰਾਂ ਵਲੋਂ ਵਿਸਥਾਰਪੂਰਬਕ ਬਹਿਸ ਮਗਰੋਂ ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰ ਦਿੱਤਾ ਗਿਆ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *