Breaking News
Home / Breaking News / ਹਨੀਪ੍ਰੀਤ ਨੇ ਕਬੂਲੀ ਦੰਗਿਆਂ ‘ਚ ਸ਼ਮੂਲੀਅਤ ਦੀ ਗੱਲ

ਹਨੀਪ੍ਰੀਤ ਨੇ ਕਬੂਲੀ ਦੰਗਿਆਂ ‘ਚ ਸ਼ਮੂਲੀਅਤ ਦੀ ਗੱਲ

ਪੰਚਕੂਲਾ , 28 ਨਵੰਬਰ (ਪੱਤਰ ਪ੍ਰੇਰਕ) :  ਰਾਮ ਰਹੀਮ ਦੀ ਮੂੰਹਬੋਲੀ ਬੇਟੀ ਅਤੇ ਪੰਚਕੂਲਾ ਹਿੰਸਾ ਦੀ ਦੋਸ਼ੀ ਹਨੀਪ੍ਰੀਤ ਦੇ ਦੋਸ਼ਾਂ ਦਾ ਚਿੱਠਾ ਪੰਚਕੂਲਾ ਪੁਲਿਸ ਨੇ ਤਿਆਰ ਕਰ ਲਿਆ ਹੈ। ਐਸ.ਆਈ.ਟੀ. ਦੀ ਟੀਮ ਨੇ ਸੀ.ਜੇ.ਐਮ. ਰੋਹਿਤ ਦੀ ਕੋਰਟ ‘ਚ ਹਨੀਪ੍ਰੀਤ ਦੇ ਖਿਲਾਫ ਚਾਰਜਸ਼ੀਟ ਪੇਸ਼ ਕੀਤੀ। ਇਸ ਚਾਰਜਸ਼ੀਟ ‘ਚ ਹਨੀਪ੍ਰੀਤ ਨੇ ਪੰਚਕੂਲਾ ਹਿੰਸਾ ‘ਚ ਹੱਥ ਹੋਣ ਦੀ ਗੱਲ ਕਬੂਲ ਕੀਤੀ ਹੈ। ਹਨੀਪ੍ਰੀਤ ਕੋਰਟ ‘ਚ ਅੰਬਾਲਾ ਜੇਲ ਤੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ ਹੋਈ। ਡੇਰਾ ਮਾਮਲੇ ‘ਚ ਹਨੀਪ੍ਰੀਤ ਇਕ ਅਹਿਮ ਦੋਸ਼ੀ ਹੈ ਕਿਉਂਕਿ ਹਨੀਪ੍ਰੀਤ ਦਾ ਦੰਗਿਆਂ ਤੋਂ ਪਹਿਲਾਂ ਅਤੇ ਬਾਅਦ ਵਿਚ ਵੱਡਾ ਹੱਥ ਸੀ। ਐਸ.ਆਈ.ਟੀ. ਨੇ ਜਾਂਚ ਪੜਤਾਲ ਤੋਂ ਬਾਅਦ ਕੋਰਟ ‘ਚ ਹਨੀਪ੍ਰੀਤ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ 9 ਦਿਨਾਂ ਦੀ ਰਿਮਾਂਡ ‘ਚ ਹਨੀਪ੍ਰੀਤ ਨੇ ਦੰਗਿਆ ‘ਚ  ਉਸਦਾ ਹੱਥ ਹੋਣ ਦੀ ਗੱਲ ਕਬੂਲ ਕੀਤੀ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *