Breaking News
Home / Breaking News / ਭਾਰਤ ਨੇ ਸ੍ਰੀਲੰਕਾ ਤੋਂ ਦੂਜਾ ਟੈਸਟ ਪਾਰੀ ਤੇ 239 ਦੌੜਾਂ ਨਾਲ ਜਿੱਤਿਅ

ਭਾਰਤ ਨੇ ਸ੍ਰੀਲੰਕਾ ਤੋਂ ਦੂਜਾ ਟੈਸਟ ਪਾਰੀ ਤੇ 239 ਦੌੜਾਂ ਨਾਲ ਜਿੱਤਿਅ

ਨਾਗਪੁਰ, 27 ਨਵੰਬਰ (ਪੱਤਰ ਪ੍ਰੇਰਕ) :  ਦੂਜੇ ਟੈਸਟ ਦੇ ਚੌਥੇ ਦਿਨ ਵੀ ਸ਼੍ਰੀਲੰਕਾ ਦੀ ਸਥਿਤੀ ਮਾੜੀ ਹੀ ਰਹੀ ਤੇ ਭਾਰਤ ਨੇ ਸ਼੍ਰੀਲੰਕਾ ਨੂੰ 239 ਦੌੜਾਂ ਤੇ ਇਕ ਪਾਰੀ ਨਾਲ ਹਰਾ ਕੇ ਵੱਡੀ ਜਿੱਤ ਆਪਣੇ ਨਾਂ ਦਰਜ ਕੀਤੀ। ਭਾਰਤੀ ਟੀਮ ਨੇ ਸ਼੍ਰੀਲੰਕਾ ਦੀ ਪਹਿਲੀ ਪਾਰੀ 205 ਦੌੜਾਂ ‘ਤੇ ਆਲਆਊਟ ਕਰ ਦਿੱਤੀ ਸੀ ਤੇ ਬਾਅਦ ‘ਚ ਭਾਰਤ ਨੇ ਆਪਣੀ ਪਹਿਲੀ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 610 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਭਾਰਤ ਨੇ ਸ਼੍ਰੀਲੰਕਾ ‘ਤੇ 405 ਦੌੜਾਂ ਦੀ ਲੀਡ ਬਣਾਈ, ਜਿਸਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ 166 ਦੇ ਸਕੋਰ ‘ਤੇ ਆਲ ਆਊਟ ਹੋ ਗਈ ਤੇ ਭਾਰਤ ਹੱਥੋਂ ਦੂਜਾ ਟੈਸਟ ਹਾਰ ਗਈ। ਦੱਸ ਦਈਏ ਕਿ ਪਹਿਲਾ ਟੈਸਟ ਡਰਾਅ ਹੋਇਆ ਸੀ। ਇਸ ਤਰ੍ਹਾਂ ਭਾਰਤ ਨੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਆਪਣੇ ਸਲਾਮੀ ਬੱਲੇਬਾਜ਼ ਸਦੀਰਾ ਸਮਰਾਵਿਕਰਮਾ ਤੇ ਦਿਮੁਥ ਕਰੁਣਾਰਤਨੇ ਨੂੰ ਪਾਰੀ ਦੀ ਸ਼ੁਰੂਆਤ ਲਈ ਭੇਜਿਆ। ਪਰ ਇਸ਼ਾਂਤ ਨੇ ਟੀਮ ਦੇ ਕੁਲ 20 ਦੇ ਸਕੋਰ ‘ਤੇ ਸਦੀਰਾ ਨੂੰ ਆਊਟ ਕਰ ਭਾਰਤੀ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਉਸ ਤੋਂ ਬਾਅਦ 44 ਦੇ ਸਕੋਰ ‘ਤੇ ਲਾਹਿਰੂ ਥਿਰੀਮਾਨੇ ਨੂੰ ਅਸ਼ਵਿਨ ਨੇ ਬੋਲਡ ਕੀਤਾ, ਜੋ ਕਿ 9 ਦੌੜਾਂ ਬਣਾ ਕੇ ਆਊਟ ਹੋਏ। ਉਸ ਤੋਂ ਬਾਅਦ ਐਂਜਿਲੋ ਮੈਥਿਊਜ਼ (10) ਤੇ ਕਰੁਣਰਤਨੇ ਨੇ ਵਧੀਆ ਪਾਰੀ ਖੇਡੀ ਤੇ ਅਰਧ ਸੈਂਕੜਾ ਬਣਾ ਕੇ ਇਸ਼ਾਂਤ ਦੀ ਗੇਂਦ ਉੱਤੇ ਐਲ.ਬੀ.ਡਬਲਿਊ ਆਊਟ ਹੋਏ। ਇਸ ਤਰ੍ਰਾਂ ਭਾਰਤੀ ਗੇਂਦਬਾਜ਼ਾਂ ਅੱਗੇ ਸ਼੍ਰੀਲੰਕਾ ਬੱਲੇਬਾਜ਼ਾਂ ਦੀ ਇਕ ਨਾ ਚੱਲੀ ਤੇ ਉਹ ਦੂਜੇ ਟੈਸਟ ਦੇ ਪਹਿਲੇ ਦਿਨ ਹੀ 205 ਦੇ ਸਕੋਰ ‘ਤੇ ਆਲ ਆਊਟ ਹੋ ਗਈ। ਦਿਨੇਸ਼ ਚਾਂਦੀਮਲ ਨੇ ਵਧੀਆ ਪਾਰੀ ਖੇਡਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਉਹ ਵੀ ਲੰਬੀ ਪਾਰੀ ਨਾ ਖੇਡ ਸਕੇ ਤੇ 57 ਦੇ ਸਕੋਰ ‘ਤੇ ਆਊਟ ਹੋ ਗਏ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *