Breaking News
Home / Breaking News / ਬੈਂਸ ਭਰਾਵਾਂ ਨੇ ਖਹਿਰਾ ਕੇਸ ‘ਚ ਰਿਸ਼ਵਤ ਦੇ ਦੋਸ਼ ਲਗਾਉਂਦਿਆਂ ਜਾਰੀ ਕੀਤੀ ਆਡੀਓ

ਬੈਂਸ ਭਰਾਵਾਂ ਨੇ ਖਹਿਰਾ ਕੇਸ ‘ਚ ਰਿਸ਼ਵਤ ਦੇ ਦੋਸ਼ ਲਗਾਉਂਦਿਆਂ ਜਾਰੀ ਕੀਤੀ ਆਡੀਓ

ਚੰਡੀਗੜ੍ਹ, 27 ਨਵੰਬਰ (ਪੱਤਰ ਪ੍ਰੇਰਕ) :  ਅੱਜ ਆਮ ਆਦਮੀ ਪਾਰਟੀ ਦੀ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੁਖਪਾਲ ਖਹਿਰਾ ਦੇ ਪੱਖ ‘ਚ ਅੱਜ ਇਕ ਆਡੀਓ ਰਿਲੀਜ਼ ਕਰਕੇ ਸਿਆਸੀ ਗਲਿਆਰਿਆਂ ‘ਚ ਤੜਥੱਲੀ ਮਚਾ ਦਿੱਤੀ ਹੈ। ਉਨ੍ਹਾਂ ਨੇ ਕਥਿਤ ਡਰੱਗ ਕੇਸ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦਾ ਬਚਾਅ ਕਰਦਿਆਂ ਕਿਹਾ ਕਿ ਅੱਜ ਤੱਕ ਕਿਸੇ ਕੇਸ ਵਿੱਚ ਧਾਰਾ 319 ਤਹਿਤ ਸੰਮਨ ਜਾਰੀ ਨਹੀਂ ਹੋਇਆ। ਇਹ ਪਹਿਲੀ ਵਾਰ ਸਿਰਫ਼ ਖਹਿਰਾ ਨੂੰ ਹੋਇਆ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਅਦਾਲਤ ਨੂੰ ਰੱਬ ਕਹਿੰਦੇ ਹਾਂ ਪਰ ਜੇ ਅਦਾਲਤ ਹੀ ਭੇਦਭਾਵ ਕਰੇ ਤਾਂ ਕੀ ਕਰੀਏ। ਉਨ੍ਹਾਂ ਨੇ ਆਡੀਓ ਸਬੂਤ ਪੇਸ਼ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਵੇਲੇ ਇੱਕ ਡਿਪਟੀ ਐਡਵੋਕੇਟ ਜਨਰਲ ਤੇ ਪੰਜਾਬ ਦੇ ਬਰਖ਼ਾਸਤ ਪੀਸੀਐਸ ਅਧਿਕਾਰੀ (ਭ੍ਰਿਸ਼ਟਾਚਾਰ ‘ਚ ਬਰਖ਼ਾਸਤ ਹੋਇਆ ਸੀ) ਵਿਚਾਲੇ ਹਾਈਕੋਰਟ ਦੇ ਇੱਕ ਜੱਜ ਨੂੰ 35 ਲੱਖ ਦੇਣ ਦੀ ਗੱਲ ਹੋ ਰਹੀ ਹੈ। ਇਹ ਨਹੀਂ ਪਤਾ ਇਹ 35 ਲੱਖ ਕਿਸ ਨੇ ਦਿੱਤਾ। ਬੈਂਸ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਵੀ ਸਬੂਤ ਹਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *