Breaking News
Home / Breaking News / ਨਰਿੰਦਰ ਭਾਈ ਦੀਆਂ ਜੱਫੀਆਂ ਪਾਉਣ ਦੀ ਨੀਤੀ ਕੰਮ ਨਹੀਂ ਆਈ : ਰਾਹੁਲ

ਨਰਿੰਦਰ ਭਾਈ ਦੀਆਂ ਜੱਫੀਆਂ ਪਾਉਣ ਦੀ ਨੀਤੀ ਕੰਮ ਨਹੀਂ ਆਈ : ਰਾਹੁਲ

ਨਵੀਂ ਦਿੱਲੀ, 25 ਨਵੰਬਰ (ਪੱਤਰ ਪ੍ਰੇਰਕ) :  ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਅੱਜ ਟਵੀਟ ਕਰਕੇ ਪਾਕਿਸਤਾਨ ‘ਚ ਅੱਤਵਾਦੀ ਹਾਫਿਜ਼ ਸਈਦ ਦੀ ਰਿਹਾਈ ਤੇ ਅਮਰੀਕਾ ਵਲੋਂ ਪਾਕਿਸਤਾਨ ਫੌਜ ਨੂੰ ਲਸ਼ਕਰ ਫੰਡਿੰਗ ਮਾਮਲੇ ‘ਚ ਕਲੀਨ ਚਿੱਟ ਨੂੰ ਲੈ ਕੇ ਮੋਦੀ ਤੇ ਟਰੰਪ ਦੀ ਦੋਸਤੀ ‘ਤੇ ਤੰਜ ਕੱਸਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਨਰਿੰਦਰ ਭਾਈ ਗੱਲ ਨਹੀਂ ਬਣੀ, ਅਤਿਵਾਦ ਦਾ ਮਾਸਟਰਮਾਈਂਡ ਆਜਾਦ, ਰਾਸ਼ਟਰਪਤੀ ਟਰੰਪ ਨੇ ਲਸ਼ਕਰ ਫੰਡਿੰਗ ਮਾਮਲੇ ‘ਚ ਪਾਕਿ ਫੌਜ ਨੂੰ ਕਲੀਨ ਚਿੱਟ ਦੇ ਦਿੱਤੀ, ਗਲੇ ਲਗਾਉਣ ਦੀ ਨੀਤੀ ਅਸਫਲ, ਜਲਦ ਹੀ ਹੋਰ ਗਲੇ ਲਗਾਉਣ ਦੀ ਲੋੜ ਹੈ। ਰਾਹੁਲ ਨੇ ਆਪਣੇ ਇਕ ਟਵੀਟ ਨਾਲ ਮੋਦੀ ਸਰਕਾਰ ਨੂੰ ਕਈ ਮੋਰਚਿਆਂ ‘ਤੇ ਘੇਰਣ ਦੀ ਕੋਸ਼ਿਸ਼ ਕੀਤੀ ਹੈ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *