Breaking News
Home / Breaking News / ਬਿਹਾਰ ‘ਚ ਅੰਮ੍ਰਿਤਸਰ ਦੇ ਸਰਾਫ਼ਾ ਕਾਰੋਬਾਰੀ ਦਾ ਕਤਲ, ਇਕ ਜ਼ਖ਼ਮੀ

ਬਿਹਾਰ ‘ਚ ਅੰਮ੍ਰਿਤਸਰ ਦੇ ਸਰਾਫ਼ਾ ਕਾਰੋਬਾਰੀ ਦਾ ਕਤਲ, ਇਕ ਜ਼ਖ਼ਮੀ

ਛਪਰਾ /ਅੰਮ੍ਰਿਤਸਰ, 25 ਨਵੰਬਰ (ਪੱਤਰ ਪ੍ਰੇਰਕ) :  ਸ਼ਹਿਰ ਦੇ ਭਗਵਾਨ ਬਾਜ਼ਾਰ ਥਾਣਾ ਖੇਤਰ ਦੇ ਬੱਸ ਸਟੈਂਡ ਕੋਲ ਅਣਪਛਾਤੇ ਅਪਰਾਧੀਆਂ ਨੇ ਗੋਲੀ ਮਾਰ ਕੇ ਇਕ ਸਰਾਫਾ ਕਾਰੋਬਾਰੀ ਦਾ ਕਤਲ ਕਰ ਦਿੱਤਾ ਤੇ ਇਕ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਕਾਰੋਬਾਰੀ ਦੇ ਕੋਲੋਂ ਮੁਲਜ਼ਮ ਦੋ ਲੱਖ ਰੁਪਏ ਨਕਦ ਤੇ ਕਰੀਬ 900 ਗ੍ਰਾਮ ਸੋਨਾ ਲੁੱਟ ਕੇ ਫਰਾਰ ਹੋ ਗਏ। ਸੋਨੇ ਦੀ ਕੀਮਤ ਕਰੀਬ 30 ਲੱਖ ਦੱਸੀ ਜਾ ਰਹੀ ਹੈ। ਜ਼ਖਮੀ ਕਾਰੋਬਾਰੀ ਸਰਵਜੀਤ ਸਿੰਘ ਦਾ ਇਲਾਜ ਸਦਰ ਹਸਪਤਾਲ ‘ਚ ਚਲ ਰਿਹਾ ਹੈ, ਜਦ ਕਿ ਮ੍ਰਿਤਕ ਕਾਰੋਬਾਰੀ ਦੀ ਪਛਾਣ ਅਵਤਾਰ ਸਿੰਘ ਵਜੋਂ ਹੋਈ ਹੈ। ਦੋਨੋਂ ਕਾਰੋਬਾਰੀ ਅੰਮ੍ਰਿਤਸਰ ਦੇ ਤਰਤਾਰਨ ਰੋਡ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਹਨ। ਘਟਨਾ ਦੇ ਬਾਰੇ ‘ਚ ਜ਼ਖਮੀ ਕਾਰੋਬਾਰੀ ਨੇ ਦੱਸਿਆ ਕਿ ਉਹ ਦੋਨੋਂ ਸੋਨਾ ਵੇਚ ਕੇ ਤੇ ਰੁਪਏ ਵਸੂਲ ਕਰਕੇ ਰਿਕਸ਼ਾ ਰਾਹੀਂ ਸਟੇਸ਼ਨ ਜਾ ਰਹੇ ਸਨ। ਇਸੇ ਦੌਰਾਨ ਬਸ ਸਟੈਂਡ ਦੇ ਕੋਲ ਅਣਪਛਾਤੇ ਵਿਅਕਤੀਆਂ ਵਲੋਂ ਰਿਕਸ਼ਾ ਰੋਕ ਕੇ ਗੋਲੀਆਂ ਚਲਾਈਆਂ ਗਈਆਂ ਤੇ ਗੋਲੀ ਲੱਗਣ ਤੋਂ ਬਾਅਦ ਦੋਨਾਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਹਰਕਿਸ਼ੋਰ ਰਾਇ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਾਰੋਬਾਰੀ ਜਿਥੋਂ ਸੋਨਾ ਵੇਚ ਕੇ ਤੇ ਰੁਪਏ ਲੈ ਕੇ ਵਾਪਸ ਪਰਤ ਰਹੇ ਸਨ, ਮੁਲਜ਼ਮ ਉਥੋਂ ਹੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *