Breaking News
Home / Breaking News / ਕਿਊਬੈਕ ਅਸੈਂਬਲੀ ਵੱਲੋਂ ਸਿੱਖਾਂ ਨੂੰ ਜਹਾਜ਼ ‘ਚ ਕ੍ਰਿਪਾਨ ਦੀ ਇਜਾਜ਼ਤ ਵਿਰੁੱਧ ਮਤਾ ਪਾਸ

ਕਿਊਬੈਕ ਅਸੈਂਬਲੀ ਵੱਲੋਂ ਸਿੱਖਾਂ ਨੂੰ ਜਹਾਜ਼ ‘ਚ ਕ੍ਰਿਪਾਨ ਦੀ ਇਜਾਜ਼ਤ ਵਿਰੁੱਧ ਮਤਾ ਪਾਸ

ਕਿਊਬੈਕ ਸਿਟੀ,  25 ਨਵੰਬਰ (ਚੜ੍ਹਦੀਕਲਾ ਬਿਊਰੋ) :  ਟਰਾਂਸਪੋਰਟ ਕੈਨੇਡਾ ਨੇ ਪਿਛਲੇ ਹਫਤੇ ਕੈਨੇਡਾ ਵਿਚ ਸਿੱਖਾਂ ਨੂੰ 6 ਸੈਂਟੀਮੀਟਰ ਤੋਂ ਘੱਟ ਲੰਬਾਈ ਦੀ ਕ੍ਰਿਪਾਨ (ਬਲੇਡ) ਨੂੰ ਧਾਰਨ ਕਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਇਸ ਨੂੰ ਕੈਨੇਡਾ ਵਿਚ ਸਿੱਖਾਂ ਲਈ ਇਕ ਵੱਡੀ ਰਾਹਤ ਕਰਾਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਕਿਊਬੈਕ ਅਸੈਂਬਲੀ ਨੇ ਫੈਸਲੇ ਖਿਲਾਫ ਪ੍ਰਸਤਾਵ ਪਾਸ ਕਰਕੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਕਿਊਬੈਕ ਦੇ ਕੁਲੀਸ਼ਨ ਐਵਨੀਰ ਕਿਊਬੈਕ ਨੇਤਾ ਫ੍ਰੈਂਕਵੀਏਸ ਲੀਗਾਲਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਊਬੈਕ ਦੇ ਧਾਰਮਿਕ ਨਿਰਪੱਖਤਾ ਕਾਨੂੰਨ ਦੀ ਹਰ ਹਾਲਤ ਵਿਚ ਰੱਖਿਆ ਕੀਤੀ ਜਾਵੇਗੀ ਅਤੇ ਕਿਸੇ ਨੂੰ ਜ਼ਖਮੀ ਕਰਨ ਵਿਚ ਸਮਰੱਥ ਅਜਿਹੇ ਕਿਸੇ ਵੀ ਪ੍ਰਤੀਕ ਨੂੰ ਜਹਾਜ਼ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਿਊਬੈਕ ਅਸੈਂਬਲੀ ਦੇ ਨੇੜੇ-ਤੇੜੇ ਸਾਰੇ ਮੈਂਬਰਾਂ ਨੇ ਇਸ ਪ੍ਰਸਤਾਵ ਨੂੰ ਪਾਸ ਕਰਕੇ ਫੈਡਰਲ ਸਰਕਾਰ ਤੋਂ ਟਰਾਂਸਪੋਰਟ ਕੈਨੇਡਾ ਦੇ ਫੈਸਲੇ ਦੀ ਸਮੀਖਿਆ ਕਰਨ ਲਈ ਕਿਹਾ ਹੈ। ਬਲਾਕ ਕਿਊਬਿਕਸ ਪਾਰਟੀ ਦੇ ਐਮ.ਪੀ. ਇਸ ਛੋਟ ਦਾ ਸ਼ੁਰੂ ਤੋਂ ਹੀ ਵਿਰੋਧ ਕਰ ਰਹੇ ਹਨ। ਕੈਨੇਡਾ ਵਿਚ ਹਮੇਸ਼ਾ ਸਿੱਖਾਂ ਨੂੰ ਕਿਰਪਾਨ ਧਾਰਣ ਕੀਤੇ ਹੋਣ ਉੱਤੇ ਜਹਾਜ਼ ਵਿਚ ਐਂਟਰੀ ਨੂੰ ਲੈ ਕੇ ਵਿਵਾਦ ਹੁੰਦਾ ਰਿਹਾ ਹੈ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *