Breaking News
Home / Breaking News / ਮਿਸਰ ਦੀ ਮਸਜਿਦ ‘ਚ ਧਮਾਕੇ ਅਤੇ ਗੋਲੀਬਾਰੀ ਕਾਰਨ 235 ਮੌਤਾਂ

ਮਿਸਰ ਦੀ ਮਸਜਿਦ ‘ਚ ਧਮਾਕੇ ਅਤੇ ਗੋਲੀਬਾਰੀ ਕਾਰਨ 235 ਮੌਤਾਂ

ਸਿਨਾਈ, 24 ਨਵੰਬਰ (ਪੱਤਰ ਪ੍ਰੇਰਕ) :  ਮਿਸਰ ਦੇ ਉੱਤਰੀ ਸਿਨਾਈ ‘ਚ ਇਕ ਮਸਜਿਦ ‘ਤੇ ਸ਼ੱਕੀ ਕੱਟੜਪੰਥੀ ਹਮਲੇ ਦੀ ਖਬਰ ਮਿਲੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਅਲ-ਆਰਿਸ਼ ਦੇ ਨੇੜੇ ਅਲ-ਰਾਵਦਾ ਦੀ ਇਕ ਮਸਜਿਦ ‘ਚ ਇਹ ਘਟਨਾ ਘਟੀ।
ਦੱਸਿਆ ਜਾ ਰਿਹਾ ਹੈ ਕਿ ਸਿਨਾਈ ਦੀ ਇਕ ਮਸਜਿਦ ‘ਤੇ ਪਹਿਲਾਂ ਬੰਬ ਨਾਲ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਗੋਲੀਬਾਰੀ ਵੀ ਹੋਈ। ਇਸ ਹਮਲੇ ‘ਚ 235 ਲੋਕਾਂ ਦੀ ਮੌਤ ਹੋ ਗਈ ਹੈ ਤੇ 80 ਹੋਰ ਲੋਕ ਜ਼ਖਮੀ ਹਨ। ਇਸ ਹਮਲੇ ਦੀ ਅਜੇ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਸ ਨੇ ਦੱਸਿਆ ਕਿ ਚਾਰ ਗੱਡੀਆਂ ‘ਚ ਸਵਾਰ ਹੋ ਕੇ ਆਏ ਹਥਿਆਰਬੰਦ ਲੋਕਾਂ ਨੇ ਨਮਾਜ਼ ਪੜ ਰਹੇ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *