Breaking News
Home / Breaking News / ਸਿੱਧੂ ਸਮੇਤ 7 ਨੂੰ ਸੰਮਨ ਜਾਰੀ

ਸਿੱਧੂ ਸਮੇਤ 7 ਨੂੰ ਸੰਮਨ ਜਾਰੀ

ਕਪੂਰਥਲਾ, 22 ਨਵੰਬਰ (ਪੱਤਰ ਪ੍ਰੇਰਕ) :  ਕਾਲੀ ਵੇਈਂ ‘ਚ ਪਿਛਲੇ 5 ਸਾਲਾਂ ਤੋਂ ਡਿੱਗ ਰਹੇ ਸੀਵਰੇਜ ਦੇ ਦੂਸ਼ਿਤ ਪਾਣੀ ਨੂੰ ਲੈ ਕੇ ਸਥਾਨਕ ਲੋਕ ਅਦਾਲਤ ਕਪੂਰਥਲਾ ਨੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ 7 ਲੋਕਾਂ ਸੰਮਨ ਭੇਜਿਆ ਹੈ। ਅਦਾਲਤ ਨੇ ਸਿੱਧੂ ਨੂੰ 12 ਦਸੰਬਰ ਨੂੰ ਅਦਾਲਤ ‘ਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਨੂੰ ਕਿਹਾ ਹੈ। ਇਸ ਦੇ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਏ ਵੇਨੂੰ ਪ੍ਰਸਾਦ, ਡਾਇਰੈਕਟਰ ਕਮਲ ਯਾਦਵ, ਡਿਪਟੀ ਡਾਇਰੈਕਟਰ ਸੰਜੀਵ ਸ਼ਰਮਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਾਇਰੈਕਟਰ ਕਮ ਚੇਅਰਮੈਨ ਕਾਹਨ  ਸਿੰਘ ਪੰਨੂੰ, ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਬ ਅਤੇ ਨਗਰ ਕੌਂਸਲ ਕਪੂਰਥਲਾ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਨੂੰ ਵੀ ਉਸੇ ਕੋਰਟ ‘ਚ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਰਾਸਤੀ ਸ਼ਹਿਰ ਦੇ ਦੂਸ਼ਿਤ ਪਾਣੀ ਨੂੰ ਕੈਮੀਕਲ ਨਾਲ ਭਰਪੂਰ ਕਰਨ ਲਈ 12 ਕਰੋੜ ਦੀ ਲਾਗਤ ਨਾਲ 2004 ‘ਚ ਬਣਿਆ ਸੀਵਰੇਜ ਟ੍ਰੀਟਮੈਂਟ ਕਈ ਸਾਲਾਂ ਤੋਂ ਬੰਦ ਪਿਆ ਹੈ। ਜੇਕਰ ਇਸ ਦੂਸ਼ਿਤ ਪਾਣੀ ਨੂੰ ਜਲਦੀ ਹੀ ਸਾਫ ਨਹੀਂ ਕੀਤਾ ਗਿਆ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ। ਇਸ ਨੂੰ ਸਾਫ ਕਰਨ ਵਾਲਾ ਰਿਐਕਟਰ ਕਰੀਬ 4 ਸਾਲਾਂ ਤੋਂ ਨਹੀਂ ਚੱਲ ਪਾਇਆ ਹੈ, ਜਿਸ ਦੇ ਚਲਦਿਆਂ ਦੂਸ਼ਿਤ ਜਲ ਬਿਨਾਂ ਟ੍ਰੀਟ ਕੀਤੇ ਕਾਲੀ ਵੇਈਂ ‘ਚ ਪਾ ਦਿੱਤਾ ਜਾ ਰਿਹਾ ਹੈ। 11 ਅਪ੍ਰੈਲ 2012 ‘ਚ ਸੀਵਰੇਜ ਟ੍ਰੀਟਮੈਂਟ ਦਾ ਚਾਰਜ ਨਗਰ ਕੌਂਸਲ

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *