Breaking News
Home / Breaking News / ਵਾਦੀ ‘ਚ ‘ਆਪ੍ਰੇਸ਼ਨ ਆਲ ਆਊਟ’ ਤਹਿਤ ਫ਼ੌਜ ਵੱਲੋਂ ਲਸ਼ਕਰ ਦੇ 4 ਅਤਿਵਾਦੀ ਢੇਰ

ਵਾਦੀ ‘ਚ ‘ਆਪ੍ਰੇਸ਼ਨ ਆਲ ਆਊਟ’ ਤਹਿਤ ਫ਼ੌਜ ਵੱਲੋਂ ਲਸ਼ਕਰ ਦੇ 4 ਅਤਿਵਾਦੀ ਢੇਰ

ਸ੍ਰੀਨਗਰ, 21 ਨਵੰਬਰ (ਚੜ੍ਹਦੀਕਲਾ ਬਿਊਰੋ) : ਫ਼ੌਜ ਨੇ ਉੱਤਰੀ ਕਸ਼ਮੀਰ ਵਿਚ ਸਰਗਰਮ ਅਤਿਵਾਦੀਆਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਮੰਗਲਵਾਰ ਨੂੰ ਕੁਪਵਾੜਾ ਜ਼ਿਲ੍ਹੇ ਵਿਚ ਦੋ ਮੁਕਾਬਲਿਆਂ ਦੌਰਾਨ ਲਸ਼ਕਰ ਦੇ 4 ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ। ਪਹਿਲਾ ਮੁਕਾਬਲਾ ਹੰਦਵਾੜਾ ਦੇ ਮਾਗਮ ਇਲਾਕੇ ਵਿਚ ਹੋਇਆ ਜਿਸ ਵਿਚ ਤਿੰਨ ਪਾਕਿਸਤਾਨੀ ਅਤਿਵਾਦੀ ਮਾਰੇ ਗਏ। ਮੁਕਾਬਲੇ ਵਾਲੇ ਸਥਾਨ ਤੋਂ ਫ਼ੌਜ ਨੇ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ  ਕੀਤਾ। ਜਦ ਕਿ ਇਕ ਹੋਰ ਮੁਕਾਬਲਾ ਜੋ ਕਿ ਜੂਰਹਾਮਾ ਜੰਗਲ ਵਿਚ ਹੋਇਆ ‘ਚ ਇਕ ਅਤਿਵਾਦੀ ਮਾਰਿਆ ਗਿਆ ਜਦ ਕਿ ਇਕ ਪੈਰਾ ਕਮਾਂਡੋ ਸ਼ਹੀਦ ਹੋ ਗਿਆ ਅਤੇ ਤਿੰਨ ਹੋਰ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੇਰ ਸ਼ਾਮ ਤੱਕ ਮਾਰੇ ਗਏ ਅਤਿਵਾਦੀ ਦੀ ਲਾਸ਼ ਬਰਾਮਦ ਨਹੀਂ ਹੋਈ ਸੀ ਅਤੇ ਮੁਕਾਬਲਾ ਅਜੇ ਵੀ ਜਾਰੀ ਸੀ। ਇਸ ਤੋਂ ਪਹਿਲਾਂ ਮੰਗਲਵਾਰ ਤੜਕੇ ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਕਿ ਕੁਝ ਅਤਿਵਾਦੀ ਮਾਗਮ ਦੇ ਖਾਰ ਮੁਹੱਲੇ ਵਿਚ ਦੇਖੇ ਗਏ ਹਨ।
ਉਸੇ ਸਮੇਂ ਫ਼ੌਜ ਨੇ ਪੁਲਿਸ ਅਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨਾਲ ਮਿਲ ਕੇ ਪਿੰਡ ਦੀ ਘੇਰਾਬੰਦੀ ਕਰ ਲਈ। ਫ਼ੌਜ ਵੱਲੋਂ ਸ਼ੱਕ ਦੇ ਆਧਾਰ ‘ਤੇ ਇਕ ਘਰ ਨੂੰ ਘੇਰਾ ਪਾਇਆ ਗਿਆ। ਜਿਸ ਤੋਂ ਬਾਅਦ ਫ਼ੌਜ ਵੱਲੋਂ ਅਤਿਵਾਦੀਆਂ ਅਤੇ ਸਥਾਨਕ ਨਾਗਰਿਕਾਂ ਨੂੰ ਬਾਹਰ ਆਉਣ ਲਈ ਕਿਹਾ। ਇਸ ‘ਤੇ ਮਕਾਨ ਮਾਲਕ ਅਤੇ ਉਸ ਦੇ ਪਰਿਵਾਰਕ ਮੈਂਬਰ ਬਾਹਰ ਆ ਗਏ ਪਰ ਅਤਿਵਾਦੀਆਂ ਵੱਲੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਜਵਾਨਾਂ ਨੇ ਜਵਾਬੀ ਕਾਰਵਾਈ ਕਰਦਿਆਂ ਅਤਿਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਹ ਗੋਲੀਆਂ ਚਲਾਉਂਦੇ ਰਹੇ। ਸਵੇਰੇ 8.30 ਵਜੇ ਸ਼ੁਰੂ ਹੋਇਆ ਇਹ ਮੁਕਾਬਲਾ ਲਗਭਗ ਪੌਨੇ ਘੰਟੇ ਤੱਕ ਚੱਲਿਆ ਅਤੇ ਮਕਾਨ ਵਿਚ ਲੁੱਕੇ ਤਿੰਨਾਂ ਅਤਿਵਾਦੀਆਂ ਦੇ ਮਾਰੇ ਜਾਣ ਦੇ ਨਾਲ ਹੀ ਸਮਾਪਤ ਹੋਇਆ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *