Breaking News
Home / Breaking News / ਜਾਤੀਸੂਚਕ ਟਿੱਪਣੀ ‘ਤੇ ਵੀ ਹੋ ਸਕਦੀ ਹੈ 5 ਸਾਲ ਤੱਕ ਦੀ ਸਜ਼ਾ: ਸੁਪਰੀਮ ਕੋਰਟ

ਜਾਤੀਸੂਚਕ ਟਿੱਪਣੀ ‘ਤੇ ਵੀ ਹੋ ਸਕਦੀ ਹੈ 5 ਸਾਲ ਤੱਕ ਦੀ ਸਜ਼ਾ: ਸੁਪਰੀਮ ਕੋਰਟ

ਨਵੀਂ ਦਿੱਲੀ, 20 ਨਵੰਬਰ (ਪੱਤਰ ਪ੍ਰੇਰਕ) :  ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਈਚਾਰੇ ਦੇ ਵਿਅਕਤੀ ਦੇ ਖਿਲਾਫ ਜਨਤਕ ਥਾਂ ‘ਤੇ ਫੋਨ  ਰਾਹੀਂ ਕੀਤੀ ਗਈ ਜਾਤੀਗਤ ਟਿੱਪਣੀ ਅਪਰਾਧ ਹੈ। ਇਸ ਨਾਲ ਵਧ ਤੋਂ ਵਧ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਇਕ ਵਿਅਕਤੀ ਦੇ ਖਿਲਾਫ ਚੱਲ ਰਹੀ ਅਪਰਾਧਕ ਪ੍ਰਕਿਰਿਆ ਰੋਕਣ ਅਤੇ ਐਫ.ਆਈ.ਆਰ. ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਇਹ ਆਦੇਸ਼ ਦਿੱਤਾ। ਵਿਅਕਤੀ ‘ਤੇ ਫੋਨ ‘ਤੇ ਐੱਸ.ਸੀ.-ਐੱਸ.ਟੀ. ਭਾਈਚਾਰੇ ਦੀ ਇਕ ਔਰਤ ‘ਤੇ ਜਾਤੀਗਤ ਟਿੱਪਣੀ ਦਾ ਦੋਸ਼ ਹੈ। ਜਸਟਿਸ ਜੇ. ਚੇਲਮੇਸ਼ਵਰ ਅਤੇ ਐਸ. ਅਬਦੁੱਲ ਨਜੀਰ ਨੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ‘ਚ ਦਖਲਅੰਦਾਜ਼ੀ ਤੋਂ ਇਨਕਾਰ ਕਰਦੇ ਹੋਏ ਇਹ ਵਿਵਸਥਾ ਦਿੱਤੀ। ਹਾਈ ਕੋਰਟ ਨੇ 17 ਅਗਸਤ ਨੂੰ ਪਟੀਸ਼ਨ ਰੱਦ ਕਰ ਦਿੱਤੀ ਸੀ। ਪਟੀਸ਼ਨ ‘ਚ ਦੋਸ਼ੀ ਨੇ ਔਰਤ ਦੀ ਐਫ.ਆਈ.ਆਰ. ਰੱਦ ਕਰਨ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਦੋਸ਼ੀ ਨੂੰ ਸਾਬਤ ਕਰਨਾ ਹੋਵੇਗਾ ਕਿ ਉਸ ਨੇ ਫੋਨ ‘ਤੇ ਜਨਤਕ ਜਗ੍ਹਾ ਤੋਂ ਗੱਲ ਨਹੀਂ ਕੀਤੀ ਸੀ। ਦੋਸ਼ੀ ਦੇ ਵਕੀਲ ਵਿਵੇਕ ਬਿਸ਼ਨੋਈ ਨੇ ਕਿਹਾ ਕਿ ਫੋਨ ‘ਤੇ ਗੱਲਬਾਤ ਦੌਰਾਨ ਔਰਤ ਅਤੇ ਉਨ੍ਹਾਂ ਦੇ ਮੁਵਕਿਲ ਵੱਖ-ਵੱਖ ਸ਼ਹਿਰਾਂ ‘ਚ ਸਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *