Breaking News
Home / Breaking News / ਸਾਊਦੀ ਅਰਬ ‘ਚ ਫਸੇ ਭਾਰਤੀ ਨੌਜਵਾਨਾਂ ਨੇ ਵੀਡੀਓ ਭੇਜ ਕੇ ਮੰਗੀ ਮਦਦ

ਸਾਊਦੀ ਅਰਬ ‘ਚ ਫਸੇ ਭਾਰਤੀ ਨੌਜਵਾਨਾਂ ਨੇ ਵੀਡੀਓ ਭੇਜ ਕੇ ਮੰਗੀ ਮਦਦ

ਚੰਡੀਗੜ੍ਹ, 20 ਨਵੰਬਰ (ਪੱਤਰ ਪ੍ਰੇਰਕ) :  ਸਾਊਦੀ ਅਰਬ ਵਿੱਚ ਫਸੇ ਹੋਏ ਕਈ ਭਾਰਤੀ ਨੌਜਵਾਨਾਂ ਨੇ ਅੱਜ ਆਪਣੀ ਇੱਕ ਵੀਡੀਓ ਬਣਾ ਕੇ ਭਾਰਤ ਸਰਕਾਰ ਦੇ ਨਾਂ ਭੇਜੀ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਯੂਨਾਈਟਡ ਇੰਜੀਨੀਅਰ ਨਾਂ ਦੀ ਕੰਪਨੀ ਵਿੱਚ ਦੋ ਸਾਲਾਂ ਦੇ ਇਕਰਾਨਾਮੇ ਤਹਿਤ ਆਏ ਸਨ। ਉਨ੍ਹਾਂ ਦੇ ਕਰਾਰ ਪੂਰੇ ਹੋਏ ਨੂੰ ਦੋ ਸਾਲ ਤੋਂ ਵੀ ਜ਼ਿਆਦਾ ਬੀਤ ਗਏ ਹਨ ਪਰ ਕੰਪਨੀ ਉਨ੍ਹਾਂ ਨੂੰ ਜਾਣ ਨਹੀਂ ਦੇ ਰਹੀ। ਪੰਜਾਬ ਸਮੇਤ ਉੱਤਰ ਪ੍ਰਦੇਸ਼, ਬਿਹਾਰ, ਕੋਲਕਾਤਾ ਦੇ ਰਹਿਣ ਵਾਲੇ ਹਨ। ਨੌਜਵਾਨਾਂ ‘ਤੇ ਕੰਪਨੀ ਵਿਰੁੱਧ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਾਇਆ ਹੈ। ਇਨ੍ਹਾਂ ਭਾਰਤੀਆਂ ਦਾ ਕਹਿਣਾ ਹੈ ਕਿ ਸਾਡੇ ਨਾਲ ਕੰਪਨੀ ਨੇ ਧੱਕਾ ਕੀਤਾ ਹੈ ਤੇ ਸਾਡੇ ਪਾਸਪੋਰਟ ਵੀ ਜ਼ਬਤ ਕਰ ਲਏ। ਉਨ੍ਹਾਂ ਮੁਤਾਬਕ ਕੰਪਨੀ ਉਨ੍ਹਾਂ ਨੂੰ ਅੰਦਰ ਹੀ ਬੰਦ ਕਰੀ ਰੱਖਦੀ ਹੈ ਤੇ ਗੇਟ ਤੋਂ ਵੀ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਇਨ੍ਹਾਂ ਨੌਜਵਾਨਾਂ ‘ਚ ਫਸਿਆ ਪੰਜਾਬੀ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਹੈ ਤੇ ਉਸ ਨਾਲ ਹੋਰ 4 ਸਰਦਾਰ ਮੁੰਡੇ ਵੀ ਇੱਥੇ ਫਸੇ ਹੋਏ ਹਨ। ਉਸ ਮੁਤਾਬਕ ਉਹ ਗੁਰਜੰਟ ਨੀਟਾ ਨਾਂ ਦੇ ਏਜੰਟ ਜ਼ਰੀਏ ਸਾਊਦੀ ਅਰਬ ਆਇਆ ਸੀ। ਮੁਸੀਬਤ ‘ਚ ਫਸੇ ਭਾਰਤੀਆਂ ਦਾ ਕਹਿਣਾ ਹੈ ਨਾ ਸਾਡੇ ਕੋਲ ਪੈਸਾ ਹੈ ਤੇ ਨਾ ਹੀ ਸਾਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ। ਨੌਜਵਾਨਾਂ ਨੇ ਦੱਸਿਆ ਕਿ ਕਈ ਬੀਮਾਰ ਵੀ ਹੋ

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *