Breaking News
Home / Breaking News / ਫੂਲਕਾ ਨੇ ਸੂਬੇ ਦੀ ਸਿਆਸਤ ਤੋਂ ਲਈ ਛੁੱਟੀ

ਫੂਲਕਾ ਨੇ ਸੂਬੇ ਦੀ ਸਿਆਸਤ ਤੋਂ ਲਈ ਛੁੱਟੀ

ਲੁਧਿਆਣਾ,  20 ਨਵੰਬਰ (ਪੱਤਰ ਪ੍ਰੇਰਕ) :  ਸੁਖਪਾਲ ਖਹਿਰਾ ‘ਤੇ ਡਰੱਗ ਤਸਕਰੀ ‘ਚ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਪਹਿਲਾਂ ਹੀ ਸਕਤੇ ‘ਚ ਆਈ ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਹੇ ਐਚ.ਐਸ. ਫੂਲਕਾ ਨੇ ਖੁਦ ਨੂੰ ਸੂਬੇ ਦੀ ਰਾਜਨੀਤੀ ਤੋਂ ਵੱਖ ਕਰ ਲਿਆ ਹੈ। ਉਨ੍ਹਾਂ ਨੇ ਟਵਿਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਹੈ ਕਿ ਉਹ ਸਿਰਫ ਆਪਣੇ ਖੇਤਰ ਦਾਖਾ ਨਾਲ ਜੁੜੇ ਰਹਿਣਗੇ ਪਰ ਪੰਜਾਬ ‘ਚ ਰਾਜਨੀਤੀ ਨਹੀਂ ਕਰਨਗੇ। ਉਥੇ ਹੀ ਫੋਨ ‘ਤੇ ਹੋਈ ਗੱਲਬਾਤ ‘ਚ ਫੂਲਕਾ ਨੇ ਦੱਸਿਆ ਕਿ ਮੈਂ ਪਾਰਟੀ ਹਾਈਕਮਾਨ ਨੂੰ ਆਪਣੇ ਉਪਰੋਕਤ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਉਹ ਪਹਿਲਾਂ ਹੀ ਆਪਣਾ ਅਸਤੀਫਾ ਦੇ ਚੁੱਕੇ ਹਨ ਤੇ ਪਾਰਟੀ ਹਾਈਕਮਾਨ ਨੂੰ ਇਸ ਗੱਲ ਦੀ ਉਦੋਂ ਤੋਂ ਜਾਣਕਾਰੀ ਹੈ। ਇਸ ਲਈ ਉਹ ਕਿਸੇ ਸਟੇਟ ਦੀ ਐਕਟੀਵਿਟੀ ਜਾਂ ਮੀਟਿੰਗ ‘ਚ ਨਹੀਂ ਗਏ। ਫੂਲਕਾ ਨੇ ਦੱਸਿਆ ਕਿ ਉਹ ਆਪਣਾ ਪੂਰਾ ਧਿਆਨ ਹਲਕੇ ‘ਚ ਉਨ੍ਹਾਂ ਵਲੋਂ ਜਾਰੀ ਦੋ ਪ੍ਰਾਜੈਕਟਾਂ ‘ਤੇ ਕੇਂਦਰਤ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਕ ਹੋਰ ਪ੍ਰਾਜੈਕਟ ‘ਤੇ ਵਿਚਾਰ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *