Breaking News
Home / Breaking News / ਪਟਿਆਲਾ, 20 ਨਵਬੰਰ (ਵਿਨੋਦ ਸ਼ਰਮਾ) : ਥਾਣਾ ਸਬਜ਼ੀ ਮੰਡੀ ਅਧੀਨ ਪੈਂਦੇ ਸ਼ਹਿਰ ਦੇ

ਪਟਿਆਲਾ, 20 ਨਵਬੰਰ (ਵਿਨੋਦ ਸ਼ਰਮਾ) : ਥਾਣਾ ਸਬਜ਼ੀ ਮੰਡੀ ਅਧੀਨ ਪੈਂਦੇ ਸ਼ਹਿਰ ਦੇ

ਸੁਨਾਮੀ ਗੇਟ ਦੇ ਕੋਲ 3 ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਵੱਲੋਂ ਬਜ਼ੁਰਗ ‘ਤੇ ਹਥਿਆਰ ਨਾਲ ਹਮਲਾ ਕਰਕੇ ਸਕੂਟਰੀ ਸਮੇਤ 3 ਲੱਖ ਰੁਪਏ ਖੋਹ ਲਏ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਫੀਲਖਾਨਾ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਸਵੇਰੇ ਲਗਭਗ 9.30 ਵਜੇ ਤਿੰਨ ਮੋਟਰਸਾਇਕਲ ਸਵਾਰ ਲੁਟੇਰਿਆਂ ਵਲੋਂ ਇੱਕ ਬਜ਼ੁਰਗ ਵਪਾਰੀ ਤੋਂ ਸਾਢੇ ਤਿੰਨ ਲੱਖ ਰੁਪਏ ਲੁੱਟ ਲਏ ਗਏ। ਬਜ਼ੁਰਗ ਦੀ ਪਛਾਣ ਧਰਮਪਾਲ (65) ਵਾਸੀ ਕੱਟੜਾ ਸਾਹਿਬ ਵਜੋਂ ਹੋਈ। ਐਸ.ਪੀ.ਡੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬਜ਼ੁਰਗ ਕੋਲ ਹਿੰਦੁਸਤਾਨ ਲੀਵਰ ਲਿਮਟਿਡ ਦੀ ਏਜੰਸੀ ਹੈ ਅਤੇ ਉਹ ਰੋਜ਼ਾਨਾ ਘਰ ਤੋਂ ਪੈਸੇ ਅਫ਼ਸਰ ਕਲੋਨੀ ਬੈਂਕ ਬ੍ਰਾਂਚ ਵਿਚ ਜਮ੍ਹਾਂ ਕਰਵਾਉਣ ਲਈ ਜਾਂਦਾ ਸੀ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ.ਐੱਸ. ਪੀ. ਸੌਰਵ ਜਿੰਦਲ, ਐੱਸ.ਐੱਚ.ਓ. ਸੁਰਿੰਦਰ ਭੱਲਾ ਅਤੇ ਸੀ.ਆਈ.ਏ. ਸਟਾਫ ਦੇ ਇੰਚਾਰਜ਼ ਇੰਸਪੈਕਟਰ ਦਲਜੀਤ ਸਿੰਘ ਵਿਰਕ ਮੌਕੇ ‘ਤੇ ਪਹੁੰਚ ਗਏ।  ਸੀ. ਸੀ. ਟੀ. ਵੀ. ਫੁਟੇਜ਼ ਤੋਂ ਸਾਫ ਹੋਇਆ ਕਿ ਬਜ਼ੁਰਗ ਵਪਾਰੀ ਧਰਮਪਾਲ ਆਪਣੀ ਐਕÎਟਿਵਾ ‘ਤੇ ਡਿੱਗੀ ‘ਚ ਪੈਸੇ ਪਾ ਕੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਤੇ ਜਿਉਂ ਹੀ ਉਹ ਫੀਲਖਾਨਾ ਸਕੂਲ ਦੇ ਗੇਟ ਦੇ ਕੋਲ ਪਹੁੰਚਿਆ ਤਾਂ ਇੱਕ ਮੋਟਰਸਾਇਕਲ ਸਵਾਰ ਨੇ ਕੋਲ ਆ ਕੇ ਉਸ ਦੇ ਸਿਰ ਵਿਚ ਰਾਡ ਮਾਰੀ, ਜਿਸ ਨਾਲ ਉਹ ਹੇਠਾਂ ਡਿੱਗ ਗਿਆ ਤੇ ਉਹ ਮੋਟਰਸਾਇਕਲ ਸਵਾਰ ਅੱਗੇ ਲੰਘ ਗਿਆ ਤੇ ਇਸ ਤੋਂ ਬਾਅਦ ਨਾਲ ਹੀ ਉਸ ਦੇ ਦੋ ਸਾਥੀ ਮੋਟਰਸਾਇਕਲ ‘ਤੇ ਆਏ, ਦੋਨਾਂ ਦੇ ਮੂੰਹ ਬੰਨੇ ਹੋਏ ਸਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *