Breaking News
Home / Breaking News / ਲੁਧਿਆਣਾ ‘ਚ ਅੱਗ ਲੱਗਣ ਤੋਂ ਬਾਅਦ ਫ਼ੈਕਟਰੀ ਦੀ 5 ਮੰਜ਼ਿਲਾ ਇਮਾਰਤ ਡਿੱਗੀ, 5 ਮਰੇ

ਲੁਧਿਆਣਾ ‘ਚ ਅੱਗ ਲੱਗਣ ਤੋਂ ਬਾਅਦ ਫ਼ੈਕਟਰੀ ਦੀ 5 ਮੰਜ਼ਿਲਾ ਇਮਾਰਤ ਡਿੱਗੀ, 5 ਮਰੇ

ਲੁਧਿਆਣਾ, 20 ਨਵੰਬਰ (ਇੰਦਰਪਾਲ ਸਿੰਘ) : ਸਥਾਨਕ ਸੂਫੀਆ ਬਾਗ ਚੌਕ ਦੇ ਅਮਰਪੁਰਾ ਇਲਾਕੇ ਵਿਖੇ ਇੰਡਸਟਰੀਅਲ ਏਰੀਏ ਸਥਿਤ ਇੱਕ ਪਲਾਸਟਿਕ ਫੈਕਟਰੀ ਵਿੱਚ ਅੱਗ ਲੱਗਣ ਤੋਂ ਬਾਅ 5 ਮੰਜ਼ਿਲਾ ਫੈਕਟਰੀ ਇਮਾਰਤ ਡਿੱਗਣ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਸਮੇਤ ਦੋ ਦਰਜਨ ਦੇ ਕਰੀਬ ਵਿਅਕਤੀ ਮਲਬੇ ਹੇਠਾਂ ਦਬ ਗਏ। ਇਸ ਢਹਿ ਢੇਰੀ ਹੋਈ ਇਮਾਰਤ ਨੇ ਨਾਲ ਲੱਗਦੇ ਮਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸ਼ਾਮੀ 6 ਵਜੇ ਤੱਕ 5 ਲਾਸ਼ਾਂ ਅਤੇ ਦੋ ਗੰਭੀਰ ਜ਼ਖਮੀਆਂ ਨੂੰ ਮਲਬੇ ਹੇਠੋਂ ਕੱਢਿਆ ਜਾ ਚੁੱਕਿਆ ਸੀ। ਇਸੇ ਦੌਰਾਨ ਪੁਲਿਸ ਵੱਲੋਂ ਫੈਕਟਰੀ ਮਾਲਕ ਇੰਦਰਜੀਤ ਸਿੰਘ ਗੋਹਲਾ ਖਿਲਾਫ਼ 304 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *