Breaking News
Home / Breaking News / ਵੱਖ-ਵੱਖ ਸੜਕ ਹਾਦਸਿਆਂ ‘ਚ 2 ਦੀ ਮੌਤ

ਵੱਖ-ਵੱਖ ਸੜਕ ਹਾਦਸਿਆਂ ‘ਚ 2 ਦੀ ਮੌਤ

ਚੌਂਕ ਮਹਿਤਾ,18 ਨਵੰਬਰ (ਜੋਗਿੰਦਰ ਸਿੰਘ ਮਾਣਾ): ਮੋਟਰ ਸਾਈਕਲ ‘ਤੇ ਟਿਊਸ਼ਨ ਪੜਨ ਜਾਂਦੇ 17-18 ਸਾਲਾਂ ਵਿਦਿਆਰਥੀ ਦੀ ਦਾਣਾ ਮੰਡੀ ਮਹਿਤਾ ਦੇ ਪਹਿਲੇ ਗੇਟ ਅੱਗੇ ਹੋਏ ਦਰਦਨਾਕ ਸੜਕ ਹਾਦਸੇ ‘ਚ ਮੌਤ ਹੋ ਗਈ। ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਾਰ ਅਨਮੋਲ ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮੀਕੇ(ਗੁਰਦਾਸਪੁਰ) ਸਥਾਨਕ ਦਾਣਾ ਮੰਡੀ ਵਿਖੇ ਟਿਊਸ਼ਨ ਪੜ੍ਹਨ ਆਉਂਦਾ ਸੀ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਜਦੋਂ ਉਹ ਸਕੂਲ਼ ਤੋਂ ਵਾਪਸ ਆ ਕੇ ਟਿਊਸ਼ਨ ਲਈ ਮਹਿਤੇ ਆਇਆ ਤਾਂ ਸੜਕ ਤੋਂ ਗੁਜ਼ਰ ਰਹੇ ਟਰੱਕ (ਪੀ.ਬੀ.10-ਐੱਚ-9981) ਨੂੰ ਓਵਰਟੇਕ ਕਰਨ ਲੱਗਿਆ ਉਸ ਦਾ ਮੋਟਰ-ਸਾਈਕਲ ਸਾਹਮਣੇ ਤੋਂ ਆ ਰਹੇ ਹੋਰ ਮੋਟਰ-ਸਾਈਕਲ ਨਾਲ ਟਕਰਾ ਗਿਆ ਤੇ ਉਹ ਸੜਕ ‘ਤੇ ਡਿੱਗ ਪਿਆ। ਬਦਕਿਸਮਤੀ ਨਾਲ ਜਿਸ  ਟਰੱਕ ਨੂੰ ਓਵਰਟੇਕ ਕੀਤਾ ਜਾ ਰਿਹਾ ਸੀ,ਉਸੇ ਦਾ ਟਾਇਰ ਸੜਕ ‘ਤੇ ਡਿੱਗੇ ਅਨਮੋਲ ਦੀਪ ਦੇ ਸਿਰ ਉਪਰੋਂ ਲੰਘ ਗਿਆ। ਜਿਸ ਕਾਰਨ ਅਨਮੋਲ ਦੀਪ ਦੀ ਮੌਕੇ ‘ਤੇ ਮੌਤ ਹੋ ਗਈ। ਥਾਣਾ ਮੁਖੀ ਸਰਦੂਲ਼ ਸਿੰਘ ਤੇ ਏ. ਐਸ. ਆਈ. ਨਰੇਸ਼ ਕੁਮਾਰ ਨੇ ਘਟਨਾ ਸਥਾਨ ‘ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਭੋਗਪੁਰ ਹਾਈਵੇਅ ‘ਤੇ ਸਥਿਤ ਪਿੰਡ ਕੁਰਾਲਾ ਦੇ ਕੋਲ ਇਕ ਬੇਕਾਬੂ ਕੰਟੇਨਰ ਬੈਰੀਕੇਡ ਨੂੰ ਤੋੜਦੇ ਹੋਏ ਬਾਈਕ ਸਵਾਰ ਨੂੰ ਆਪਣੀ ਲਪੇਟ ‘ਚ ਲੈਂਦੇ ਹੋਏ ਪਲਟ ਗਿਆ। ਇਸ ਭਿਆਨਕ ਸੜਕ ਹਾਦਸੇ ‘ਚ ਬਾਈਕ ਸਵਾਰ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਦੇ ਰੂਪ ‘ਚ ਹੋਈ ਹੈ। ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੰਟੇਨਰ ਦੇ ਹੇਠਾਂ ਹੋਰ ਕਿੰਨੇ ਲੋਕ ਆਏ ਹਨ। ਕੰਟੇਨਰ ਨੂੰ ਸਿੱਧੇ ਕਰਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਦੇ ਹੇਠਾਂ ਕਿੰਨੇ ਲੋਕ ਆਏ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

 

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *