Breaking News
Home / Breaking News / ਪੁਲਿਸ ਮੁਕਾਬਲੇ ‘ਚ 2 ਖ਼ਤਰਨਾਕ ਨਕਸਲੀ ਢੇਰ

ਪੁਲਿਸ ਮੁਕਾਬਲੇ ‘ਚ 2 ਖ਼ਤਰਨਾਕ ਨਕਸਲੀ ਢੇਰ

ਰਾਏਪੁਰ, 18 ਨਵੰਬਰ (ਪੱਤਰ ਪ੍ਰੇਰਕ) : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ‘ਚ ਪੁਲਿਸ ਪਾਰਟੀ ਨੇ ਇਕ ਨਕਸਲੀ ਕਮਾਂਡਰ ਸਮੇਤ 2 ਇਨਾਮੀ ਖਤਰਨਾਕ ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਮੁਕਾਬਲੇ ਵਾਲੀ ਥਾਂ ਤੋਂ ਵੱਡੀ ਗਿਣਤੀ ‘ਚ ਅਸਲਾ ਬਰਾਮਦ ਹੋਇਆ ਹੈ। ਸੁਕਮਾ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਅਭਿਸ਼ੇਕ ਮੀਣਾ ਨੇ ਅੱਜ ਫੋਨ ‘ਤੇ ਦੱਸਿਆ ਕਿ ਜ਼ਿਲ੍ਹੇ ਦੇ ਕੋਂਟਾ ਥਾਣੇ ਅਧੀਨ ਪੈਂਦੇ ਇਲਾਕੇ ਵਿਚਲੇ ਕਨਹਾਈਪਾਰ ਪਿੰਡ ਦੇ ਜੰਗਲ ‘ਚ ਪੁਲਿਸ ਟੀਮ ਨੇ 2 ਨਕਸਲੀਆਂ ਨੂੰ ਮੁਕਾਬਲੇ ‘ਚ ਮਾਰ ਮੁਕਾਇਆ। ਜਿਨ੍ਹਾਂ ਦੀ ਪਛਾਣ ਸੋਢੀ ਤੀਤਾ ਅਤੇ ਸੋਢੀ ਲਖਮਾ ਵਜੋਂ ਦੱਸੀ ਗਈ ਹੈ। ਦੋਵਾਂ ਦੀ ਉਮਰ ਲਗਭਗ 28 ਤੋਂ 32 ਸਾਲ ਦਰਮਿਆਨ ਹੈ। ਇਨ੍ਹਾਂ ਦੋਵਾਂ ਦੇ ਸਿਰ ‘ਤੇ ਕ੍ਰਮਵਾਰ 10 ਲੱਖ ਤੇ 8 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਇਸੇ ਦੌਰਾਨ ਬਸਤਰ ਖੇਤਰ ‘ਚੋਂ ਸੁਰੱਖਿਆ ਬਲਾਂ ਵੱਲੋਂ ਸਰਚ ਆਪਰੇਸ਼ਨ ਦੌਰਾਨ 10 ਨਕਸਲੀਆਂ ਨੂੰ ਕਾਬੂ ਕੀਤਾ ਗਿਆ ਹੈ ਤੇ ਇਕ ਰਾਈਫ਼ਲ ਵੀ ਬਰਾਮਦ ਕੀਤੀ ਗਈ ਹੈ। ਪੁਲੀਸ ਦਾ ਦਾਅਵਾ ਹੈ ਕਿ ਖ਼ੁਫੀਆ ਜਾਣਕਾਰੀ ਦੇ ਅਧਾਰ ‘ਤੇ ਰੇਡ ਕੀਤੀ ਗਈ ਸੀ ਤੇ ਜਿਸ ਦਰਮਿਆਨ ਇਹ ਨਕਸਲੀ ਗ੍ਰਿਫਤਾਰ ਹੋਏ ਹਨ। ਇਹ ਕਿਸੇ ਵੱਡੇ ਹਮਲੇ ਨੂੰ ਅੰਜ਼ਾਮ ਦੇਣ ਦੀ ਤਾਕ ‘ਚ ਸਨ। ਪੁਲੀਸ ਵੱਲੋਂ ਨਕਸਲੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *