Breaking News
Home / Breaking News / ਬਾਂਦੀਪੋਰਾ ‘ਚ ਲਖਵੀ ਦੇ ਭਤੀਜੇ ਸਮੇਤ ਲਸ਼ਕਰ ਦੇ 6 ਅਤਿਵਾਦੀ ਢੇਰ

ਬਾਂਦੀਪੋਰਾ ‘ਚ ਲਖਵੀ ਦੇ ਭਤੀਜੇ ਸਮੇਤ ਲਸ਼ਕਰ ਦੇ 6 ਅਤਿਵਾਦੀ ਢੇਰ

ਸ੍ਰੀਨਗਰ, 18 ਨਵੰਬਰ (ਚੜ੍ਹਦੀਕਲਾ ਬਿਊਰੋ) : ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ‘ਚ ਸੁਰੱਖਿਆ ਫੋਰਸ ਨੇ ਇਕ ਮੁਕਾਬਲੇ ਦੌਰਾਨ 6 ਅਤਿਵਾਦੀਆਂ ਨੂੰ ਢੇਰ ਕਰ ਦਿੱਤਾ, ਇਨ੍ਹਾਂ ਮਾਰੇ ਗਏ ਅਤਿਵਾਦੀਆਂ ਵਿਚ ਮੁੰਬਈ ਹਮਲੇ ਦੇ ਮਾਸਟਰਮਾਈਂਡ ਜਕੀਰਉਰ ਰਹਿਮਾਨ ਲਖਵੀ ਦਾ ਭਤੀਜਾ ਵੀ ਸ਼ਾਮਲ ਹੈ। ਇਸ ਦੌਰਾਨ ਹਵਾਈ ਫੌਜ ਦਾ ਇਕ ਗਰੁੜ ਕਮਾਂਡੋ ਵੀ ਸ਼ਹੀਦ ਹੋ ਗਿਆ ਜਦ ਕਿ ਫ਼ੌਜ ਦੇ 2 ਜਵਾਨ  ਜ਼ਖਮੀ ਹੋ ਗਏ। ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਐਸ.ਪੀ. ਵੈਦ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੁਕਾਬਲੇ ਵਿਚ 6 ਅਤਿਵਾਦੀਆਂ ਨੂੰ ਮਾਰ ਦਿੱਤਾ ਹੈ ਜਿਸ ਵਿਚ ਜਕੀਰਉਰ ਰਹਿਮਾਨ ਦਾ ਭਤੀਜਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਬਾਂਦੀਪੋਰਾ ਵਿਚ ਅਤਿਵਾਦੀਆਂ ਨਾਲ ਮੁਕਾਬਲਾ ਖ਼ਤਮ ਹੋ ਗਿਆ ਹੈ। ਮਾਰੇ ਗਏ ਇਨ੍ਹਾਂ ਅਤਿਵਾਦੀਆਂ ਵਿਚ ਦੋ ਲਸ਼ਕਰ ਦੇ ਕਮਾਂਡਰ ਹਨ। ਪੁਲਿਸ ਨੇ ਕਿਹਾ ਹੈ ਕਿ ਸਾਰੇ ਅਤਿਵਾਦੀ ਪਾਕਿਸਤਾਨ ਦੇ ਰਹਿਣ ਵਾਲੇ ਹਨ। ਉਨ੍ਹਾਂ ਤੋਂ ਭਾਰੀ ਮਾਤਰਾ ਵਿਚ ਗੋਲਾਬਾਰੂਦ ਵੀ ਬਰਾਮਦ ਹੋਇਆ ਹੈ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *