Breaking News
Home / Breaking News / ਦੇਸ਼ ‘ਚ ਮੀਡੀਆ ਦੀ ਆਜ਼ਾਦੀ ਲਈ ਸਰਕਾਰ ਵਚਨਬੱਧ : ਮੋਦੀ

ਦੇਸ਼ ‘ਚ ਮੀਡੀਆ ਦੀ ਆਜ਼ਾਦੀ ਲਈ ਸਰਕਾਰ ਵਚਨਬੱਧ : ਮੋਦੀ

ਨਵੀਂ ਦਿੱਲੀ, 16  ਨਵੰਬਰ (ਪੱਤਰ ਪ੍ਰੇਰਕ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪ੍ਰੈੱਸ ਦਿਵਸ ‘ਤੇ ਕਿਹਾ ਕਿ ਆਜ਼ਾਦ ਪ੍ਰੈੱਸ ਉਸਾਰੂ ਲੋਕਤੰਤਰ ਦੀ ਨੀਂਹ ਹੈ ਅਤੇ ਅਸੀਂ ਪ੍ਰੈੱਸ ਦੀ ਆਜ਼ਾਦੀ  ਨੂੰ ਹਰ ਹਾਲ ਵਿਚ ਕਾਇਮ ਰੱਖਣ ਲਈ ਵਚਨਬੱਧ ਹਾਂ ਮੋਦੀ ਨੇ ਟਵੀਟ ਕਰਦੇ ਹੋਏ ਆਸ ਜ਼ਾਹਰ ਕੀਤੀ ਕਿ ਮੀਡੀਆ ਦੇਸ਼ ਦੇ 125 ਕਰੋੜ ਭਾਰਤੀਆਂ ਦੇ ਕੌਸ਼ਲ, ਸ਼ਕਤੀ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਵਧ ਤੋਂ ਵਧ ਸਥਾਨ ਦੇਵੇਗਾ। ਮੌਜੂਦਾ ਸਮੇਂ ‘ਚ ਅਸੀਂ ਸੋਸ਼ਲ ਮੀਡੀਆ ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖ ਰਹੇ ਹਾਂ ਅਤੇ ਲੋਕਾਂ ‘ਚ ਮੋਬਾਇਲ ਫੋਨ ਰਾਹੀਂ ਸਮਾਚਾਰ ਪ੍ਰਤੀ ਰੁਝਾਨ ਵਧਿਆ ਹੈ। ਮੈਨੂੰ ਭਰੋਸਾ ਹੈ ਕਿ ਇਸ ਖੇਤਰ ‘ਚ ਹੋਣ ਵਾਲੀ ਤਰੱਕੀ ਨਾਲ ਮੀਡੀਆ ਦੀ ਲੋਕਾਂ ਤੱਕ ਪਹੁੰਚ ਵਧੇਗੀ ਅਤੇ ਮੀਡੀਆ ਵਧ ਲੋਕਤੰਤਰੀ ਅਤੇ ਸਹਿਭਾਗੀ ਬਣੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਜਿਨ੍ਹਾਂ ਦੀਆਂ ਸਮੱਸਿਆਵਾਂ ਨੂੰ ਕੋਈ ਨਹੀਂ ਚੁੱਕਦਾ ਸੀ, ਮੀਡੀਆ ਨੇ ਉਨ੍ਹਾਂ ਨੂੰ ਆਵਾਜ਼ ਦੇ ਕੇ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਮੀਡੀਆ ਨੇ ਸਵੱਛ ਭਾਰਤ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੱਤੀ ਹੈ ਅਤੇ ਸਵੱਛਤਾ ਸੰਦੇਸ਼ ਨੂੰ ਪ੍ਰਭਾਵੀ ਢੰਗ ਨਾਲ ਅੱਗੇ ਵਧਾਇਆ ਹੈ। ਰਾਸ਼ਟਰੀ ਪ੍ਰੈੱਸ ਦਿਵਸ ‘ਤੇ ਮੀਡੀਆ ਦੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਵਧਾਈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *