Breaking News
Home / Delhi / ਦਿੱਲੀ ਤੋਂ ਬਾਅਦ ਹੋਰਨਾਂ 11 ਸ਼ਹਿਰਾਂ ‘ਚ ਵੀ ਲੱਗੇਗੀ ਡੀਜ਼ਲ ਵਾਹਨਾਂ ‘ਤੇ ਪਾਬੰਦੀ!

ਦਿੱਲੀ ਤੋਂ ਬਾਅਦ ਹੋਰਨਾਂ 11 ਸ਼ਹਿਰਾਂ ‘ਚ ਵੀ ਲੱਗੇਗੀ ਡੀਜ਼ਲ ਵਾਹਨਾਂ ‘ਤੇ ਪਾਬੰਦੀ!

ਨਵੀਂ ਦਿੱਲੀ, 30 ਮਈ (ਚ.ਨ.ਸ.) : ਦਿੱਲੀ ਤੋਂ ਬਾਅਦ ਹੁਣ ਹੋਰਨਾਂ ਰਾਜਾਂ ‘ਚ ਵੀ ਡੀਜ਼ਲ ਵਾਹਨਾਂ ‘ਤੇ ਪਾਬੰਦੀ ਲੱਗ ਸਕਦੀ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਮੰਗਲਵਾਰ ਤੱਕ ਸਾਰੇ ਰਾਜਾਂ ਤੋਂ ਗੱਡੀਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਦਾ ਬਿਓਰਾ ਮੰਗਿਆ ਹੈ। ਦੱਸਣਯੋਗ ਹੈ ਕਿ ਐਨ. ਜੀ. ਟੀ. ਹੋਰਨਾਂ 11 ਸ਼ਹਿਰਾਂ ‘ਚ ਵੀ ਡੀਜ਼ਲ ਗੱਡੀਆਂ ‘ਤੇ ਪਾਬੰਦੀ ਲਗਾਉਣ ਸਬੰਧੀ ਮਾਮਲੇ ‘ਚ ਸੁਣਵਾਈ ਕਰ ਰਿਹਾ ਹੈ। ਐਨ. ਜੀ. ਟੀ. ਵੱਲੋਂ ਜਿਹੜੇ ਸ਼ਹਿਰਾਂ ‘ਚ ਡੀਜ਼ਲ ਵਾਹਨਾਂ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਉਨ੍ਹਾਂ ‘ਚ ਕੋਲਕਾਤਾ, ਮੁੰਬਈ, ਬੰਗਲੁਰੂ, ਹੈਦਰਾਬਾਦ ਅਤੇ ਚੇਨਈ ਵਰਗੇ ਸ਼ਹਿਰ ਸ਼ਾਮਿਲ ਹਨ। ਐਨ. ਜੀ. ਟੀ. ਦੇ ਇਸ ਫੈਸਲੇ ਨਾਲ ਆਟੋ ਕੰਪਨੀਆਂ ਬਹੁਤ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰੀ ਡੀਜ਼ਲ ਵਾਹਨਾਂ ‘ਤੇ ਪਾਬੰਦੀ ਲਗਾਉਣਾ ਗਲਤ ਹੈ। ਹੈਵੀ ਇੰਡਸਟਰੀਜ਼ ਅਤੇ ਪਬਲਿਕ ਇੰਟਰਪ੍ਰਾਈਜਜ਼ ਨੇ ਮੰਗ ਕੀਤੀ ਹੈ ਕਿ ਟ੍ਰਿਬਿਊਨਲ ਦਿੱਲੀ ਤੋਂ ਇਲਾਵਾ ਹੋਰਨਾਂ ਸ਼ਹਿਰਾਂ ‘ਚ ਡੀਜ਼ਲ ਵਾਹਨਾਂ ‘ਤੇ ਪਾਬੰਦੀ ਨਾ ਲਗਾਏ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਪਹਿਲਾਂ ਹੀ ਦਿੱਲੀ ‘ਚ 2000 ਸੀ. ਸੀ. ਦੀਆਂ ਡੀਜ਼ਲ ਗੱਡੀਆਂ ਦੇ ਰਜਿਸਟਰੇਸ਼ਨ ‘ਤੇ ਪਾਬੰਦੀ ਲਗਾ ਚੁੱਕੀ ਹੈ। ਇਹ ਪਾਬੰਦੀ ਸੁਪਰੀਮ ਕੋਰਟ ਨੇ 16 ਦਸੰਬਰ ਨੂੰ ਲਗਾਈ ਸੀ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *