Breaking News
Home / Breaking News / ਦੋਵਾਂ ਦੇਸ਼ਾਂ ‘ਚ ਸਹਿਯੋਗ ਵਧਾਉਣ ‘ਤੇ ਹੋਈ ਚਰਚਾ

ਦੋਵਾਂ ਦੇਸ਼ਾਂ ‘ਚ ਸਹਿਯੋਗ ਵਧਾਉਣ ‘ਤੇ ਹੋਈ ਚਰਚਾ

ਨਵੀਂ ਦਿੱਲੀ, 14  ਨਵੰਬਰ (ਪੱਤਰ ਪ੍ਰੇਰਕ) :  ਕੈਨੇਡਾ ਤੋਂ ਤਕਰੀਬਨ 165 ਮੈਂਬਰਾਂ ਦਾ ਵਫਦ ਵਪਾਰਕ ਮਿਸ਼ਨ ‘ਤੇ ਭਾਰਤ ਆਇਆ ਹੋਇਆ ਹੈ। ਇਹ ਵਫਦ ਕੈਨੇਡਾ ਦੇ ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ, ਕੌਮਾਂਤਰੀ ਵਪਾਰ ਮੰਤਰੀ ਫਰੈਂਕੋਇਸ ਫਿਲਿਪ ਸ਼ੈਪੇਂਨ ਅਤੇ ਟਰਾਂਸਪੋਰਟ ਮੰਤਰੀ ਮਾਰਕ ਗਰਨਿਊ ਦੀ ਅਗਵਾਈ ‘ਚ ਭਾਰਤ ਆਇਆ ਹੈ। 13 ਨਵੰਬਰ ਭਾਵ ਕੱਲ੍ਹ ਨਵੀਂ ਦਿੱਲੀ ਵਿਖੇ ਕੈਨੇਡੀਅਨ ਮੰਤਰੀਆਂ ਨਵਦੀਪ ਬੈਂਸ ਅਤੇ ਫਰੈਂਕੋਇਸ ਫਿਲਿਪ ਸ਼ੈਪੇਂਨ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਖਾਸ ਤੌਰ ‘ਤੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਭਾਰਤ ਅਤੇ ਕੈਨੇਡਾ ਨੇ ਆਪਸੀ ਭਾਈਵਾਲੀ ਮਜ਼ਬੂਤ ਕਰਨ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੀ ਗੱਲਬਾਤ ‘ਚ ਤੇਜ਼ੀ ਲਿਆਉਣ ਅਤੇ ਇਸ ਦੇ ਨਾਲ ਵਸਤੂਆਂ ਅਤੇ ਸੇਵਾ ਦੇ ਵਪਾਰ ਨੂੰ ਸੰਤੁਲਨ ਬਣਾਉਣ ‘ਤੇ ਸਹਿਮਤੀ ਜ਼ਾਹਰ ਕੀਤੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *