Breaking News
Home / Breaking News / ਅਪੀਲ ਨੇ ਜੱਜਾਂ ਦੀ ਇਮਾਨਦਾਰੀ ‘ਤੇ ਗ਼ੈਰ ਜ਼ਰੂਰੀ ਸ਼ੱਕ ਪੈਦਾ ਕੀਤਾ : ਸੁਪਰੀਮ ਕੋਰਟ

ਅਪੀਲ ਨੇ ਜੱਜਾਂ ਦੀ ਇਮਾਨਦਾਰੀ ‘ਤੇ ਗ਼ੈਰ ਜ਼ਰੂਰੀ ਸ਼ੱਕ ਪੈਦਾ ਕੀਤਾ : ਸੁਪਰੀਮ ਕੋਰਟ

ਨਵੀਂ ਦਿੱਲੀ, 14  ਨਵੰਬਰ (ਪੱਤਰ ਪ੍ਰੇਰਕ) : ਸੁਪਰੀਮ ਕੋਰਟ ਨੇ ਜੱਜਾਂ ਦੇ ਨਾਮ ‘ਤੇ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਸੀ.ਆਈ.ਟੀ. ਜਾਂਚ ਦੀ ਮੰਗ ਵਾਲੀ ਅਪੀਲ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਅਜਿਹੀ ਅਪੀਲ ਨੇ ਜੱਜਾਂ ਦੀ ਇਮਾਨਦਾਰੀ ‘ਤੇ ਗ਼ੈਰ ਜ਼ਰੂਰੀ ਸ਼ੰਕੇ ਪੈਦਾ ਕਰ ਦਿੱਤੇ ਹਨ। ਸੁਪਰੀਮ ਕੋਰਟ ਨੇ ਵਕੀਲ ਕਾਮਨੀ ਜੈਸਵਾਲ ਦੀ ਅਪੀਲ ਨੂੰ ਰੱਦ ਕਰਦਿਆਂ ਸਪਸ਼ਟ ਕਰ ਦਿੱਤਾ ਕਿ ਸੀ.ਬੀ.ਆਈ. ਦੀ ਐਫ.ਆਈ.ਆਰ. ਕਿਸੇ ਜੱਜ ਦੇ ਖਿਲਾਫ਼ ਨਹੀਂ ਹੈ ਅਤੇ ਕਿਸੇ ਜੱਜ ਖਿਲਾਫ਼ ਅਜਿਹੀ ਸ਼ਿਕਾਇਤ ਦਰਜ ਕਰਵਾਉਣਾ ਵੀ ਸੰਭਵ ਨਹੀਂ ਹੈ।  ਜਸਟਿਸ ਆਰ.ਕੇ. ਅਗਰਵਾਲ, ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਏ.ਐਮ. ਖਾਨ ਵਲੇਕਰ ਦੇ ਬੈਂਚ ਨੇ ਮਾਮਲੇ ਵਿਚ ਇਕ ਜੱਜ ਨੂੰ ਸੁਣਵਾਈ ਤੋਂ ਹਟਾਉਣ ਲਈ ਯਤਨ ਕਰਨ ‘ਤੇ ਵੀ ਪ੍ਰਤੀਕੂਲ ਟਿੱਪਣੀ ਕੀਤੀ ਅਤੇ ਕਿਹਾ ਕਿ ਇਹ ਸਹੀ ਨਹੀਂ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *