Breaking News
Home / Breaking News / ਏਸ਼ੀਆ ਦਾ ਭਵਿੱਖ ਭਾਰਤ-ਅਮਰੀਕਾ ਦੇ ਸਬੰਧਾਂ ‘ਤੇ ਨਿਰਭਰ: ਮੋਦੀ

ਏਸ਼ੀਆ ਦਾ ਭਵਿੱਖ ਭਾਰਤ-ਅਮਰੀਕਾ ਦੇ ਸਬੰਧਾਂ ‘ਤੇ ਨਿਰਭਰ: ਮੋਦੀ

ਮਨੀਲਾ, 13 ਨਵੰਬਰ (ਰਮਿੰਦਰ ਸਿੰਘ ਬੱਬਲ/ਅੰਮ੍ਰਿਤਪਾਲ ਸਿੰਘ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੋ-ਪੱਖੀ ਗੱਲਬਾਤ ਹੋਈ। ਦੋਵਾਂ ਨੇਤਾਵਾਂ ਵਿਚਕਾਰ ਸੁਰੱਖਿਆ ਸਮੇਤ ਕਈ ਮੁੱਦਿਆਂ ‘ਤੇ ਗੱਲ ਹੋਈ।
ਮੋਦੀ ਨੇ ਟਰੰਪ ਨਾਲ ਮੁਲਾਕਾਤ ਕਰ ਕੇ ਭਾਰਤ ਦੀ ਤਾਰੀਫ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੋਦੀ ਨੇ ਕਿਹਾ ਕਿ ਭਾਰਤ-ਅਮਰੀਕਾ ਵਿਚਕਾਰ ਰਿਸ਼ਤੇ ਕਾਫੀ ਪੁਰਾਣੇ ਅਤੇ ਮਜ਼ਬੂਤ ਹਨ। ਦੋਵੇਂ ਦੇਸ਼ ਏਸ਼ੀਆ ਅਤੇ ਮਨੁੱਖਤਾ ਲਈ ਨਾਲ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਦੇ ਆਪਸੀ ਸਬੰਧਾਂ ‘ਤੇ ਏਸ਼ੀਆ ਦਾ ਭਵਿੱਖ ਨਿਰਭਰ ਕਰਦਾ ਹੈ। ਦੋਵਾਂ ਨੇਤਾਵਾਂ ਵਿਚਕਾਰ ਪਿਛਲੇ 5 ਮਹੀਨੇ ਵਿਚ ਇਹ ਤੀਜੀ ਮੁਲਾਕਾਤ ਹੈ। ਜ਼ਿਕਰਯੋਗ ਹੈ ਕਿ ਮੋਦੀ ਆਸੀਆਨ ਸੰਮੇਲਨ ਵਿਚ ਹਿੱਸਾ ਲੈਣ ਲਈ ਮਨੀਲਾ ਵਿਚ ਹਨ। ਐਤਵਾਰ ਨੂੰ ਵੀ ਦੋਵੇਂ ਨੇਤਾ ਬਹੁਤ ਗਰਮਜੋਸ਼ੀ ਨਾਲ ਮਿਲੇ। ਰਾਤ ਦੇ ਭੋਜਨ ਦੇ ਸਮੇਂ ਟਰੰਪ ਅਤੇ ਮੋਦੀ ਨੇ ਇਕ ਤਰ੍ਹਾਂ ਦੀ ਡਰੈਸ ਪਾਈ ਹੋਈ ਸੀ। ਪੂਰੀ ਦੁਨੀਆ ਦੀ ਮੀਡੀਆ ਦੀਆਂ ਨਜ਼ਰਾਂ ਮੋਦੀ-ਟਰੰਪ ‘ਤੇ ਸਨ, ਕਿਉਂਕਿ ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਚੀਨ ਦੌਰ ‘ਤੇ ਗਏ ਸਨ ਪਰ ਉਨ੍ਹਾਂ ਦਾ ਮੋਦੀ ਪ੍ਰੇਮ ਘੱਟ ਨਹੀਂ ਹੋਇਆ। ਸ਼ੁੱਕਰਵਾਰ ਨੂੰ ਟਰੰਪ ਨੇ ਭਾਰਤੀ ਪੀ. ਐਮ ਭਾਰਤੀ ਅਰਥ-ਵਿਵਸਥਾ ਦੀ ਤਾਰੀਫ ਕੀਤੀ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *