Breaking News
Home / Delhi / ਸ਼ੰਕਰਾਚਾਰੀਆ ਦਾ ਵਿਵਾਦਿਤ ਬਿਆਨ ‘ਹਿੰਦੂ ਕਰਨ ਘੱਟੋ-ਘੱਟ 10 ਬੱਚੇ ਪੈਦਾ’

ਸ਼ੰਕਰਾਚਾਰੀਆ ਦਾ ਵਿਵਾਦਿਤ ਬਿਆਨ ‘ਹਿੰਦੂ ਕਰਨ ਘੱਟੋ-ਘੱਟ 10 ਬੱਚੇ ਪੈਦਾ’

ਨਵੀਂ ਦਿੱਲੀ, 30 ਮਈ (ਚ.ਨ.ਸ.) : ਕਾਸ਼ੀ ਦੇ ਸ਼ੰਕਰਾਚਾਰੀਆ ਨਰੇਂਦਰਾਨੰਦ ਸਰਸਵਤੀ ਨੇ ਵਿਵਾਦਤ ਬਿਆਨ ਦਿੱਤਾ ਹੈ। ਯੂ. ਪੀ. ਗੋਂਡਾ ‘ਚ ਧਾਰਮਿਕ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ, ”ਹਿੰਦੂਆਂ ਨੂੰ ਚਾਹੀਦਾ ਹੈ ਕਿ ਘੱਟੋ-ਘੱਟ 10 ਬੱਚੇ ਪੈਦਾ ਕਰਨ, ਜਿੱਥੇ-ਜਿੱਥੇ ਹਿੰਦੁ ਘਟਿਆ ਹੈ ਉਥੇ-ਉਥੇ ਅੱਤਵਾਦ ਵਧਿਆ ਹੈ। ਇਸ ਲਈ ਪਰਿਵਾਰ ਯੋਜਨਾ ਦੀ ਗੱਲ ਕਰਨ ਵਾਲੇ ਮੁਰਖ ਹਨ।” ਸ਼ੰਕਰਾਚਾਰੀਆ ਇਥੇ ਹੀ ਨਹੀਂ ਰੁੱਕੇ, ਉਨ੍ਹਾਂ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਕੇਂਦਰ ਦੇ ਕੁਝ ਮੰਤਰੀ ਕਾਬਲੀਅਤ ਦੇ ਲਾਇਕ ਨਹੀਂ ਹਨ, ਉਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਬੱਚੇ ਪੈਦਾ ਕਰਨ ਦੇ ਪਿੱਛੇ ਤਰਕ ਦਿੰਦੇ ਹੋਏ ਸਰਸਵਤੀ ਨੇ ਕਿਹਾ ਕਿ ਜੇਕਰ ਦਸ਼ਰਥ ਪਰਿਵਾਰ ਯੋਜਨਾ ਅਪਣਾਉਂਦੇ ਤਾਂ ਭਾਰਤ ਵਰਗਾ ਭਰਾ ਕਿਵੇਂ ਮਿਲਦਾ? ਉਨ੍ਹਾਂ ਨੇ ਕਿਹਾ ਕਿ 900 ਆਈ. ਏ. ਐੱਸ, 1800 ਇੰਜੀਨੀਅਰ, 5200 ਡਾਕਟਰ ਜੋ ਇਸ ਸਮੇਂ ਦੇਸ਼ ਦੀ ਸੇਵਾ ਕਰ ਰਹੇ ਹਨ, ਆਪਣੇ ਮਾਂ-ਬਾਪ ਦੀ ਚੌਥੀ ਜਾਂ 5ਵੀਂ ਔਲਾਦ ਹਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *