Breaking News
Home / Breaking News / ਮੋਦੀ ਵੱਲੋਂ ਟਰੰਪ ਸਮੇਤ ਕਈ ਆਲਮੀ ਆਗੂਆਂ ਨਾਲ ਮੁਲਾਕਾਤ

ਮੋਦੀ ਵੱਲੋਂ ਟਰੰਪ ਸਮੇਤ ਕਈ ਆਲਮੀ ਆਗੂਆਂ ਨਾਲ ਮੁਲਾਕਾਤ

ਮਨੀਲਾ, 12 ਨਵੰਬਰ (ਚੜ੍ਹਦੀਕਲਾ ਬਿਊਰੋ) : 15ਵੇਂ ਆਸੀਅਨ ਸਮਿਟ ਅਤੇ 12ਵੇਂ ਈਸਟ ਏਸ਼ੀਆ ਸਮਿਟ ਵਿਚ ਹਿੱਸਾ ਲੈਣ ਲਈ  ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਐਤਵਾਰ ਨੂੰ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਪੁੱਜੇ। ਇਸ ਸਾਲ ਭਾਰਤ-ਆਸੀਆਨ ਗੱਲਬਾਤ ਕਾਇਮ ਹੋਣ ਦੀ 25ਵੀਂ ਵਰ੍ਹੇਗੰਢ ਹੈ। ਸਾਲ 1981 ਤੋਂ ਬਾਅਦ ਫਿਲਪੀਨਜ਼ ਦੇ ਯਾਤਰਾ ‘ਤੇ ਜਾਣ ਵਾਲੇ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ। ਅੱਜ ਮੋਦੀ ਨੇ ਸਮਿਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। 4 ਮਹੀਨਿਆਂ ਦੌਰਾਨ ਦੋਵਾਂ ਆਗੂਆਂ ਵਿਚ ਹੋਈ ਇਹ ਦੂਜੀ ਮੁਲਾਕਾਤ ਹੈ। ਇਸ ਤੋਂ ਪਹਿਲਾਂ ਇਸੇ ਸਾਲ ਜੁਲਾਈ ਵਿਚ ਜਰਮਨੀ ਵਿਖੇ ਹੋਏ ਜੀ-20 ਸਮਿਟ ਵਿਚ ਮੋਦੀ-ਟਰੰਪ ਮਿਲੇ ਸਨ। ਇਨ੍ਹਾਂ ਦੋਹਾਂ ਆਗੂਆਂ ਵਿਚਕਾਰ 13 ਨਵੰਬਰ ਨੂੰ ਦੁਵੱਲੀ ਗੱਲਬਾਤ ਲਈ ਮੀਟਿੰਗ ਹੋਵੇਗੀ।
ਇਥੇ ਪੁੱਜਣ ਤੋਂ ਬਾਅਦ ਮੋਦੀ ਵੱਲੋਂ ਫਿਲਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਤ੍ਰੇ, ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਤੋਂ ਇਲਾਵਾ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਰੂਸ ਦੇ ਪ੍ਰਧਾਨ ਮੰਤਰੀ ਦਮਿੱਤਰੀ ਮੇਦਵੇ ਦੇਵ ਨਾਲ ਵੀ ਮੁਲਾਕਾਤ ਕੀਤੀ ਸੀ।
ਮਨੀਲਾ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਕਿਹਾ ਸੀ ਕਿ ਫਿਲਪੀਨਜ਼ ਦੀ ਉਨ੍ਹਾਂ ਦੀ ਯਾਤਰਾ ਐਕਟ ਈਸਟ ਪਾਲਿਸੀ ਦੇ ਤਹਿਤ ਆਸੀਆਨ ਮੈਂਬਰ ਦੇਸ਼ਾਂ ਤੇ ਹਿੰਦ-ਪ੍ਰਸ਼ਾਂਤ ਇਲਾਕੇ ਦੇ ਨਾਲ ਰਿਸ਼ਤੇ ਮਜ਼ਬੂਤ ਕਰਨ ਦੇ ਲਈ ਦੇਸ਼ ਦੀ ਵਚਨਬੱਧਤਾ ਦਾ ਵੀ ਪ੍ਰਤੀਕ ਹੈ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *