Breaking News
Home / Breaking News / ਮੁਲਜ਼ਮ ਵਿਦਿਆਰਥੀ ਨੂੰ 3 ਦਿਨਾਂ ਰਿਮਾਂਡ ਤੋਂ ਬਾਅਦ ਫਰੀਦਾਬਾਦ ਦੇ ਬਾਲ ਸੁਧਾਰ ਘਰ ‘ਚ ਭੇਜਿਆ

ਮੁਲਜ਼ਮ ਵਿਦਿਆਰਥੀ ਨੂੰ 3 ਦਿਨਾਂ ਰਿਮਾਂਡ ਤੋਂ ਬਾਅਦ ਫਰੀਦਾਬਾਦ ਦੇ ਬਾਲ ਸੁਧਾਰ ਘਰ ‘ਚ ਭੇਜਿਆ

ਫਰੀਦਾਬਾਦ , 12 ਨਵੰਬਰ (ਪੱਤਰ ਪ੍ਰੇਰਕ) : ਜਾਣੇ-ਪਛਾਣੇ ਪ੍ਰਦਿਊਮਨ ਕਤਲ ਕਾਂਡ ਮਾਮਲੇ ‘ਚ ਦੋਸ਼ੀ ਵਿਦਿਆਰਥੀ ਨੂੰ ਤਿੰਨ ਦਿਨਾਂ ਦੀ ਰਿਮਾਂਡ ਤੋਂ ਬਾਅਦ ਬੀਤੀ ਸ਼ਾਮ ਸਖਤ ਸੁਰੱਖਿਆ ਹੇਠ ਫਰੀਦਾਬਾਦ ਦੇ ਬਾਲ ਸੁਧਾਰ ਘਰ ‘ਚ ਲਿਆਂਦਾ ਗਿਆ। ਕਰੀਬ 70 ਜੁਵਿਨਾਇਲ ਦੋਸ਼ੀ ਪਹਿਲਾਂ ਤੋਂ ਹੀ ਇਸ ਬਾਲ ਸੁਧਾਰ ਘਰ ‘ਚ ਮੌਜੂਦ ਹਨ। ਹਾਲਾਂਕਿ ਇਸ ਦੋਸ਼ੀ ਨੂੰ ਇਥੇ ਲਿਆਉਣ ਤੋਂ ਪਹਿਲਾਂ ਹੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਸਨ। ਮੀਡੀਆ ਨੇ ਜਦੋਂ ਦੋਸ਼ੀ ਨੂੰ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਉਸਨੂੰ ਅੰਦਰ ਲੈ ਗਈ। ਜ਼ਿਕਰਯੋਗ ਹੈ ਕਿ ਰਿਮਾਂਡ ਤੋਂ ਬਾਅਦ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਸ਼ਨੀਵਾਰ ਸੀ.ਬੀ.ਆਈ. ਨੇ ਗੁਰੂਗਰਾਮ ‘ਚ ਜਸਟਿਸ ਜੁਵਿਨਾਇਲ ਬੋਰਡ ਦੇ ਸਾਹਮਣੇ ਪੇਸ਼ ਕੀਤਾ। ਸੀ.ਬੀ.ਆਈ. ਨੇ ਕਰੀਬ 4 ਵਜੇ ਦੋਸ਼ੀ ਵਿਦਿਆਰਥੀ ਨੂੰ ਜੁਵਿਨਾਇਲ ਬੋਰਡ ਦੇ ਸਾਹਮਣੇ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਰਿਆਨ ਇੰਟਰਨੈਸ਼ਨਲ ਸਕੂਲ ‘ਚ ਸੀ.ਬੀ. ਆਈ. ਦੀ ਟੀਮ ਵਿਦਿਆਰਥੀ ਨੂੰ ਲੈ ਪਹੁੰਚੀ ਸੀ, ਜਿਥੇ ਕਤਲ ਦੇ ਕੇਸ ਨੂੰ ਦੁਹਰਾਇਆ ਗਿਆ, ਰਿਆਨ ਸਕੂਲ ‘ਚ ਸੀ.ਬੀ.ਆਈ. ਟੀਮ ਦੇ ਤਿੰਨ ਵਾਹਨ ਆਏ ਹੋਏ ਸਨ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *