Breaking News
Home / Breaking News / ਮਾਨਸਾ ਦੇ ਦੋ ਹੋਰ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ

ਮਾਨਸਾ ਦੇ ਦੋ ਹੋਰ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ

ਮਾਨਸਾ, 12 ਨਵੰਬਰ (ਜਗਦੀਸ਼ ਬਾਂਸਲ): ਪੰਜਾਬ ਸਰਕਾਰ ਵੱਲੋਂ ਕਰਜ ਮਾਫੀ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਰਜ਼ੇ ਤੋ ਪ੍ਰੇਸ਼ਾਨ ਮਾਨਸਾ ਜ਼ਿਲ੍ਹੇ ਦੇ 2 ਹੋਰ ਕਿਸਾਨਾਂ ਨੇ ਅੱਜ ਮੌਤ ਨੂੰ ਗਲੇ ਲਗਾ ਲਿਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਮੰਡੇਰ ਦੇ ਕਿਸਾਨ ਗੁਰਚਰਨ ਸਿੰਘ (65) ਪੁੱਤਰ ਸਰੂਪ ਸਿੰਘ ਵੱਲੋਂ ਜ਼ਹਿਰਲੀ ਵਸਤੂ ਨਿਗਲ ਕੇ ਅਤੇ ਸ਼ਹਿਰ ਬੁਢਲਾਡਾ ਦੇ 60 ਸਾਲਾ ਕਿਸਾਨ ਸੁਖਮ ਸਿੰਘ ਪੁੱਤਰ ਕਪੂਰ ਸਿੰਘ ਨੇ ਕਰਜੇ ਤੋਂ ਤੰਗ ਆ ਕੇ ਰੇਲ ਗੱਡੀ ਥੱਲੇ ਕੱਟਕੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨਾਂ ਵੱਲੋਂ ਕਰਜ਼ੇ ਦਾ ਬੋਝ ਨਾ ਸਹਿੰਦਿਆਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤਹਿਤ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਢਲਾਡਾ ਦੇ 60 ਸਾਲਾਂ ਕਿਸਾਨ ਸੁਖਮ ਸਿੰਘ ਪੁੱਤਰ ਕਪੂਰ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਰੇਲ ਗੱਡੀ ਥੱਲੇ ਕੱਟਕੇ ਆਪਣੀ ਜਾਨ ਦੇ ਦਿੱਤੀ ਹੈ ਮਰਨ ਵਾਲੇ ਕਿਸਾਨ ਦੇ ਸਿਰ ਬੈਂਕ ਅਤੇ ਸੋਸਾਇਟੀ ਦਾ ਕਰੀਬ 3.5 ਲੱਖ ਰੁਪਏ ਦਾ ਕਰਜ਼ ਸੀ ਤੇ ਉਸ ਕੋਲ ਸਿਰਫ 4 ਕਿੱਲੇ ਜ਼ਮੀਨ ਸੀ। ਕਿਸਾਨ ਸੁਖਮ ਸਿੰਘ ਤਿੰਨ ਬੱਚਿਆਂ (ਦੋ ਮੁੰਡੇ ਅਤੇ ਇੱਕ ਕੁੜੀ) ਦਾ ਬਾਪ ਸੀ ਤੇ ਦੋ ਬੱਚਿਆਂ (ਇੱਕ ਮੁੰਡੇ ਅਤੇ ਇੱਕ ਕੁੜੀ) ਦੀ ਸ਼ਾਦੀ ਹੋ ਚੁੱਕੀ ਸੀ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *