Breaking News
Home / Health / ਨੋਟਬੰਦੀ ਤੇ ਜੀ.ਐਸ.ਟੀ. ਨੇ ਅਰਥਚਾਰੇ ਨੂੰ ਦਿੱਤਾ ਵੱਡਾ ਝਟਕਾ

ਨੋਟਬੰਦੀ ਤੇ ਜੀ.ਐਸ.ਟੀ. ਨੇ ਅਰਥਚਾਰੇ ਨੂੰ ਦਿੱਤਾ ਵੱਡਾ ਝਟਕਾ

ਨਵੀਂ ਦਿੱਲੀ, 12 ਨਵੰਬਰ (ਪੱਤਰ ਪ੍ਰੇਰਕ) :  ਅਰਥ ਵਿਵਸਥਾ ਦੇ ਮੋਰਚੇ ਤੋਂ ਇੱਕ ਬੁਰੀ ਖ਼ਬਰ ਹੈ। ਨੋਟਬੰਦੀ ਤੋਂ ਬਾਅਦ ਜੀਐਸਟੀ ਨੇ ਉਦਯੋਗਿਕ ਖੇਤਰ ਨੂੰ ਝੰਬ ਸੁੱਟਿਆ ਹੈ। ਇਹ ਸਰਕਾਰੀ ਅੰਕੜਿਆਂ ਵਿੱਚ ਹੀ ਸਾਹਮਣੇ ਆਇਆ ਹੈ। ਕੇਂਦਰੀ ਸੰਖਿਅਕੀ ਸੰਗਠਨ ਦੇ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ 2.5 ਫੀਸਦੀ ਰਹੀ ਜੋ ਪਿਛਲੇ ਵਿੱਤੀ ਸਾਲ ਦੀ ਛਿਮਾਹੀ ਵਿੱਚ 5.8 ਫੀਸਦੀ ਸੀ। ਸਤੰਬਰ ਮਹੀਨੇ ਵਿੱਚ ਮੈਨੂਫੈਕਚਰਿੰਗ ਸੈਕਟਰ ਦੀ ਵਾਧਾ ਦਰ ਘਟ ਕੇ 3.4 ਫੀਸਦੀ ਰਹਿ ਗਈ ਜੋ ਪਿਛਲੇ ਸਾਲ 5.8 ਫੀਸਦੀ ਰਹੀ ਸੀ। ਅਪ੍ਰੈਲ-ਸਤੰਬਰ ਦੌਰਾਨ ਮੈਨਿਊਫੈਕਚਰਿੰਗ ਸੈਕਟਰ ਦੀ ਵਾਧਾ ਦਰ 1.9 ਫੀਸਦੀ ਰਹੀ ਜੋ ਬੀਤੇ ਸਾਲ ਇਸੇ ਸਮੇਂ ਵਿੱਚ 6.1 ਫੀਸਦੀ ਸੀ। ਟਿਕਾਊ ਉਪਭੋਗਤਾ ਸਮਾਨ ਖੇਤਰ ਦਾ ਉਤਪਾਦਨ ਸਤੰਬਰ ਵਿੱਚ ਤੁਲਨਾਤਮਕ ਰੂਪ ਵਿੱਚ 4.8 ਫੀਸਦੀ ਘਟਿਆ ਜਦਕਿ ਸਤੰਬਰ 2016 ਵਿੱਚ ਇਸ ਵਿੱਚ 10.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ ਇਸ ਖੇਤਰ ਦਾ ਉਤਪਾਦਨ 1.5 ਫੀਸਦੀ ਘਟਿਆ ਜਦਕਿ ਪਿਛਲੇ ਸਾਲ ਇਸ ਵਿੱਚ 6.9 ਫੀਸਦੀ ਵਾਧਾ ਹੋਇਆ ਸੀ।

About admin

Check Also

ਦੇਸ਼ ‘ਚ ਇਕ ਲੱਖ ਕਰੋੜ ਦੀਆਂ ਫ਼ਲ-ਸਬਜ਼ੀਆਂ ਬਰਬਾਦ : ਹਰਸਿਮਰਤ ਬਾਦਲ

ਨਵੀਂ ਦਿੱਲੀ, 2 ਜੂਨ (ਚ.ਨ.ਸ.) : ਦੇਸ਼ ‘ਚ ਪ੍ਰੋਸੈਸਿੰਗ ਸਹੂਲਤਾਂ ਦੀ ਕਮੀ ‘ਚ ਹਰ ਸਾਲ …

Leave a Reply

Your email address will not be published. Required fields are marked *