Breaking News
Home / Uncategorized / ਨੋਟਬੰਦੀ ਨਾਲ ਦੇਸ਼ ਦੇ ਸਾਰੇ ਚੋਰਾਂ ਦਾ ਕਾਲਾ ਧਨ ਹੋਇਆ ਸਫ਼ੈਦ: ਰਾਹੁਲ

ਨੋਟਬੰਦੀ ਨਾਲ ਦੇਸ਼ ਦੇ ਸਾਰੇ ਚੋਰਾਂ ਦਾ ਕਾਲਾ ਧਨ ਹੋਇਆ ਸਫ਼ੈਦ: ਰਾਹੁਲ

ਅਹਿਮਦਾਬਾਦ, 12 ਨਵੰਬਰ (ਪੱਤਰ ਪ੍ਰੇਰਕ) :  ਗੁਜਰਾਤ ਦੇ ਬਨਾਸਕਾਂਠਾ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਅਤੇ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨੇ ਸਾਧੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਗੂ ਕੀਤੀ ਗਈ ਨੋਟਬੰਦੀ ਨਾਲ ਹਿੰਦੁਸਤਾਨ ਦੇ ਸਾਰੇ ਚੋਰਾਂ ਦਾ ਕਾਲਾ ਧਨ ਸਫ਼ੇਦ ਹੋ ਗਿਆ ਹੈ।
ਇਥੇ ਇਹ ਗੱਲ ਵਰਣਨਯੋਗ ਹੈ ਕਿ ਗੁਜਰਾਤ ਦੇ ਚੋਣ ਦੰਗਲ ਨੂੰ ਜਿੱਤਣ ਲਈ ਭਾਰਤੀ ਰਾਜਨੀਤੀ ਦੇ ਦੋ ਸੂਰਮਿਆਂ ਵੱਲੋਂ  ਐਤਵਾਰ ਨੂੰ ਉੱਤਰੀ ਗੁਜਰਾਤ ਦੇ ਦੌਰੇ ਕੀਤੇ ਗਏ। ਸੂਬੇ ‘ਚ 22 ਸਾਲ ਬਾਅਦ ਸੱਤਾ ‘ਚ ਵਾਪਸੀ ਦੇ ਮਿਸ਼ਨ ਨੂੰ ਲੈ ਕੇ ਰੋਡ ਸ਼ੋਅ ਕਰ ਰਹੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗੁਜਰਾਤ ‘ਚ ਝੂਠ ਦੀ ਰਾਜਨੀਤੀ ਕਰ ਰਹੇ ਹਨ।

About admin

Check Also

ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਕਈ ਟਰੇਨਾਂ ਸਮੇਂ ਤੋਂ ਪਛੜੀਆਂ

ਨਵੀਂ ਦਿੱਲੀ, 1 ਜਨਵਰੀ (ਪੱਤਰ ਪ੍ਰੇਰਕ) : ਸਾਲ ਚੜ੍ਹਦਿਆਂ ਹੀ ਮੌਸਮ ਦਾ ਮਿਜਾਜ਼ ਬਦਲਿਆ ਹੈ। …

Leave a Reply

Your email address will not be published. Required fields are marked *