Breaking News
Home / Delhi / ਖਡਸੇ-ਦਾਊਦ ‘ਚ ਫ਼ੋਨ ‘ਤੇ ਹੋਈ ਗੱਲਬਾਤ ਦਾ ਮਾਮਲਾ ਸੀ. ਬੀ. ਆਈ. ਜਾਂਚ ਲਈ ਹੈਕਰ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

ਖਡਸੇ-ਦਾਊਦ ‘ਚ ਫ਼ੋਨ ‘ਤੇ ਹੋਈ ਗੱਲਬਾਤ ਦਾ ਮਾਮਲਾ ਸੀ. ਬੀ. ਆਈ. ਜਾਂਚ ਲਈ ਹੈਕਰ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

ਮੁੰਬਈ, 30 ਮਈ (ਚ.ਨ.ਸ.) : ਸ਼ਿਵਸੈਨਾ ਦੇ ਮੁੱਖ ਅਖਬਾਰ ‘ਸਾਮਨਾ’ ਵਿਚ ਛਾਪਿਆ ਗਿਆ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਮਾਲ ਮੰਤਰੀ ਏਕਨਾਥ ਖਡਸੇ ਅਤੇ ਦਾਊਦ ਅਬਰਾਹਿਮ ਵਿਚਕਾਰ ਸੌ ਫੀਸਦੀ ਕੁਨੈਕਸ਼ਨ ਹੈ। ‘ਸਾਮਨਾ’ ਵਿਚ ਇਹ ਗੱਲ ਹੈਕਰ ਮਨੀਸ਼ ਭੰਗਾਲੇ ਦੇ ਹਵਾਲੇ ਨਾਲ ਛਾਪੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਕਾਲ ਲੌਗ ਅਤੇ ਫੋਨ ਕਾਲ ਡਿਟੇਲ ਦੀ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਬੜੌਦਾ ਦੇ ਹੈਕਰ ਮਨੀਸ਼ ਭੰਗਾਲੇ ਨੇ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ। ਇਸ ਤੋਂ ਬਾਅਦ ਖਡਸੇ ਲਈ ਮੁਸ਼ਕਿਲਾਂ ਵਧ ਗਈਆਂ ਹਨ। ਇਧਰ ਹੈਕਰ ਮਨੀਸ਼ ਭੰਗਾਲੇ ਰੂਪੋਸ਼ ਹੋ ਗਿਆ ਹੈ ਜਦੋਂ ਕਿ ਭਾਜਪਾ ਵਰਕਰਾਂ ਵਲੋਂ ਉਸ ਦੇ ਪਰਿਵਾਰ ਨੂੰ ਇਸ ਕਾਰਵਾਈ ਦੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਭੰਗਾਲੇ ਨੇ ਬੰਬੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਦਾਊਦ ਅਬਰਾਹਿਮ ਦੇ ਕਰਾਚੀ ਵਾਲੇ ਘਰ ਦੇ ਲੈਂਡਲਾਈਨ ਫੋਨ ਤੋਂ ਏਕਨਾਥ ਖਡਸੇ ਦੇ ਨਾਂ ‘ਤੇ ਰਜਿਸਟਰਡ ਮੋਬਾਈਲ ਨੰਬਰ ‘ਤੇ ਵਾਰ-ਵਾਰ ਗੱਲ ਕੀਤੀ ਗਈ ਹੈ। ਭੰਗਾਲੇ ਨੇ ਇਸ ਸਬੰਧੀ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਕੰਪਨੀ ਲਿਮ. ਦਾ ਬਿੱਲ ਵੀ ਨਾਲ ਨੱਥੀ ਕਰਦਿਆਂ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ 18 ਮਈ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਵੀ ਕਾਲ ਡੀਟੇਲ ਦੇ ਚੁੱਕਾ ਹੈ ਪਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ। ਉਲਟਾ ਕੁਝ ਵਿਅਕਤੀਆਂ ਨੇ ਉਸ ਦੇ ਈਮੇਲ ਅਤੇ ਹੋਰ ਇਲੈਕਟ੍ਰਾਨਿਕ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ।

C

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *