Breaking News
Home / Breaking News / ਲੱਖਾ ਸਿਧਾਣਾ ‘ਤੇ ਜੇਲ੍ਹ ‘ਚ ਮੋਬਾਈਲ ਵਰਤਣ ਦਾ ਪਰਚਾ ਦਰਜ

ਲੱਖਾ ਸਿਧਾਣਾ ‘ਤੇ ਜੇਲ੍ਹ ‘ਚ ਮੋਬਾਈਲ ਵਰਤਣ ਦਾ ਪਰਚਾ ਦਰਜ

ਫਰੀਦਕੋਟ, 11 ਨਵੰਬਰ (ਪੱਤਰ ਪ੍ਰੇਰਕ) : ਫਰੀਦਕੋਟ ਜੇਲ੍ਹ ਵਿੱਚ ਬੰਦ ਸਾਬਕਾ ਗੈਂਗਸਟਰ ਲੱਖਾ ਸਿਧਾਣਾ ‘ਤੇ 6 ਹੋਰਨਾਂ ਤੇ ਜੇਲ੍ਹ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਮੋਬਾਇਲ ਫੋਨ ਤੇ ਇੰਟਰਨੈਟ ਦੀ ਵਰਤੋਂ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਲੱਖਾ ਸਿਧਾਣਾ ਤੇ ਹੋਰਨਾਂ ਜਿਨਾਂ ਤੇ ਆਈ.ਪੀ.ਸੀ ਦੀ ਧਾਰਾ 420 ਦੇ ਤਹਿਤ ਪਰਚਾ ਦਰਜ਼ ਹੋਇਆ ਹੈ ਉਹਨਾਂ ਵਿੱਚ ਰਜਿੰਦਰ ਸਿੰਘ, ਬੇਅੰਤ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਰਵਿੰਦਰ ਸਿੰਘ ਸ਼ਾਮਲ ਹਨ। ਲੱਖਾ ਸਿਧਾਣਾ ਨੇ ਜੇਲ੍ਹ ਦੀ ਬੈਰਕ ਅੰਦਰੋਂ ਸ਼ੁੱਕਰਵਾਰ ਨੂੰ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਝੋਨੇ ਦੀ ਪਰਾਲੀ ਸਾੜਣ ਬਾਰੇ ਗੱਲਬਾਤ ਕੀਤੀ ਸੀ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *