Breaking News
Home / Delhi / ਕੇਂਦਰ ਦੀ ‘ਹਾਊੁਸਿੰਗ ਫਾਰ ਆਲ ਸਕੀਮ’

ਕੇਂਦਰ ਦੀ ‘ਹਾਊੁਸਿੰਗ ਫਾਰ ਆਲ ਸਕੀਮ’

ਪੰਜਾਬ ਸਮੇਤ 22 ਸੂਬਿਆਂ ਨੂੰ ਨਹੀਂ ਮਿਲਿਆ ਕੋਈ ਫੰਡ

ਨਵੀਂ ਦਿੱਲੀ, 30 ਮਈ (ਚ.ਨ.ਸ.) : ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਹਾਊਸਿੰਗ ਫਾਰ ਆਲ’ ਸਕੀਮ ਦੇ ਤਹਿਤ, ਜਿੱਥੇ ਕੁਝ ਰਾਜਾਂ ਨੂੰ ਕੇਂਦਰ ਵੱਲੋਂ ਕਰੋੜਾਂ ਦੇ ਫੰਡ ਦਿੱਤੇ ਗਏ ਹਨ, ਉੱਥੇ ਦੂਜੇ ਪਾਸੇ ਕੁਝ ਰਾਜ ਅਜੇ ਵੀ ਪਿਛੜੇ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਦਿੱਲੀ, ਪੰਜਾਬ, ਹਰਿਆਣਾ ਸਮੇਤ 22 ਰਾਜਾਂ ਨੂੰ ਅਜੇ ਤੱਕ ਕੋਈ ਫੰਡ ਜਾਰੀ ਨਹੀਂ ਕੀਤਾ ਹੈ ਜਦੋਂ ਕਿ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਆਦਿ ਵਰਗੇ ਰਾਜਾਂ ਨੂੰ ਕਰੋੜਾਂ ਰੁਪਏ ਜਾਰੀ ਹੋ ਚੁੱਕੇ ਹਨ। ਆਵਾਸ ਮੰਤਰਾਲੇ ਦੇ ਅਧਿਕਾਰੀ ਮੁਤਾਬਕ ਰਾਜਾਂ ਨੂੰ ਫੰਡ ਨਾ ਮਿਲਣ ਦਾ ਮੁੱਖ ਕਾਰਨ ਜ਼ਮੀਨ ਦੀ ਘਾਟ ਹੈ। ਦੱਸਣਯੋਗ ਹੈ ਕਿ ਕੇਂਦਰ ਨੇ ਰਾਜ ਸਰਕਾਰਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਪ੍ਰਾਜੈਕਟ ਬਣਾਉਣ ਵੇਲੇ ਸਭ ਤੋਂ ਪਹਿਲਾਂ ਜ਼ਮੀਨ ਦਾ ਇੰਤਜ਼ਾਮ ਕੀਤਾ ਜਾਵੇ। ਇਸ ਦੇ ਨਾਲ ਹੀ ਰਾਜਾਂ ਨੂੰ ਇਹ ਵੀ ਪਹਿਲਾਂ ਤੈਅ ਕਰਨਾ ਹੋਵੇਗਾ ਕਿ ਇਸ ਜ਼ਮੀਨ ‘ਤੇ ਬਣਨ ਵਾਲੇ ਘਰ ਕਿਨ੍ਹਾਂ ਲੋਕਾਂ ਨੂੰ ਦਿੱਤੇ ਜਾਣਗੇ। ਕੇਂਦਰੀ ਆਵਾਸ ਮੰਤਰੀ ਵੈਂਕੇਯਾ ਨਾਇਡੂ ਵੀ ਕਹਿ ਚੁੱਕੇ ਹਨ ਕਿ ਜ਼ਮੀਨ ਦਾ ਇੰਤਜ਼ਾਮ ਕੀਤੇ ਬਿਨਾਂ ਕਿਸੇ ਵੀ ਪ੍ਰਸਤਾਵ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਹੀ ਕਾਰਨ ਹੈ ਕਿ ਰਾਜਾਂ ਵੱਲੋਂ ਪ੍ਰਸਤਾਵ ਆਉਣ ‘ਚ ਦੇਰੀ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਫੰਡ ਜਾਰੀ ਨਹੀਂ ਕੀਤਾ ਜਾ ਰਿਹਾ। ਨਾਇਡੂ ਨੇ ਕਿਹਾ ਕਿ ਪਹਿਲਾਂ ਰਾਜ ਸਰਕਾਰਾਂ ਕੇਂਜਰ ਤੋਂ ਫੰਡ ਤਾਂ ਲੈ ਲੈਂਦੀਆਂ ਸਨ ਪਰ ਜ਼ਮੀਨ ਨਾ ਹੋਣ ਕਾਰਨ ਪ੍ਰਾਜੈਕਟ ‘ਤੇ ਕੰਮ ਸ਼ੁਰੂ ਹੋਣ ‘ਚ ਕਾਫੀ ਦੇਰੀ ਹੋ ਜਾਂਦੀ ਸੀ। ਦੱਸਣਯੋਗ ਹੈ ਕਿ ਇਹ ਸਕੀਮ 25 ਜੂਨ 2015 ਨੂੰ ਲਾਂਚ ਹੋਈ ਸੀ। ਇਸ ਸਕੀਮ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਸਿਰਫ 14 ਰਾਜਾਂ ਨੂੰ ਹੀ ਫੰਡ ਜਾਰੀ ਕੀਤਾ ਗਿਆ ਹੈ। ਇਨ੍ਹਾਂ ਰਾਜਾਂ ‘ਚ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਆਂਧਰ ਪ੍ਰਦੇਸ਼, ਝਾਰਖੰਡ, ਤਾਮਿਲਨਾਡੂ, ਤੇਲੰਗਾਨਾ, ਪੱਛਮੀ ਬੰਗਾਲ, ਬਿਹਾਰ, ਉੱਤਰਾਖੰਡ, ਉੜੀਸਾ, ਮਿਜ਼ੋਰਮ ਅਤੇ ਹਿਮਾਚਲ ਪ੍ਰਦੇਸ਼ ਸ਼ਾਮਿਲ ਹਨ। ਕੇਂਦਰੀ ਆਵਾਸ ਮੰਤਰਾਲੇ ਦੀ ਰਿਪੋਰਟ ਮੁਤਾਬਕ ਇਨ੍ਹਾਂ ਰਾਜਾਂ ਨੂੰ 1629 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕੇਰਲ, ਕਰਨਾਟਕ, ਪੰਜਾਬ, ਹਰਿਆਣਾ, ਦਿੱਲੀ ਅਤੇ ਆਸਾਮ ਤੋਂ ਇਲਾਵਾ ਕਈ ਰਾਜਾਂ ਨੂੰ ਅਜੇ ਤੱਕ ਕੋਈ ਫੰਡ ਨਹੀਂ ਮਿਲਿਆ। ਹਾਲਾਂਕਿ ਮਹਾਰਾਸ਼ਟਰ, ਕਰਨਾਟਕ ਅਤੇ ਪੰਜਾਬ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਤਾਂ ਮਿਲ ਚੁੱਕੀ ਹੈ ਪਰ ਅਜੇ ਤੱਕ ਇਨ੍ਹਾਂ ਨੂੰ ਕੋਈ ਫੰਡ ਜਾਰੀ ਨਹੀਂ ਹੋਇਆ ਹੈ। ਜਦੋਂ ਕਿ ਉੱਤਰ ਪ੍ਰਦੇਸ਼, ਹਰਿਆਣਾ, ਕੇਰਲ ਅਤੇ ਦਿੱਲੀ ਸਮੇਤ 18 ਰਾਜਾਂ ਨੇ ਅਜੇ ਤੱਕ ਕੇਂਦਰ ਨੂੰ ਕੋਈ ਪ੍ਰਸਤਾਵ ਹੀ ਨਹੀਂ ਭੇਜਿਆ ਹੈ।

 

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *