Breaking News
Home / Breaking News / ਦੇਸ਼ ‘ਚ ਵਾਰਾਣਸੀ ਦਾ ਹੈ ਸਭ ਤੋਂ ਵੱਧ ਖ਼ਰਾਬ ਵਾਤਾਵਰਣ

ਦੇਸ਼ ‘ਚ ਵਾਰਾਣਸੀ ਦਾ ਹੈ ਸਭ ਤੋਂ ਵੱਧ ਖ਼ਰਾਬ ਵਾਤਾਵਰਣ

ਨਵੀਂ ਦਿੱਲੀ, 11 ਨਵੰਬਰ (ਚੜ੍ਹਦੀਕਲਾ ਬਿਊਰੋ) : ਭਾਰਤ ‘ਚ ਸਮੋਗ (ਹਵਾ ਪ੍ਰਦੂਸ਼ਣ) ਕਾਰਨ ਲੱਖਾਂ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਦਾ ਵੀ ਕਹਿਣਾ ਹੈ ਸਮੋਗ ਸਿਹਤ ਲਈ ਠੀਕ ਨਹੀਂ ਹੈ। ਇਸ ਨਾਲ ਦਿਲ, ਦਮੇ ਅਤੇ ਕੈਂਸਰ ਪੀੜਤਾਂ ਨੂੰ ਬਹੁਤ ਹੀ ਖਤਰਾ ਪੈਦਾ ਹੋ ਸਕਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਮੁਤਾਬਕ ਉਤਰੀ ਭਾਰਤ ਦੇ ਸ਼ਹਿਰਾਂ ‘ਚ ਵੱਡੇ ਪੱਧਰ ‘ਤੇ ਹਵਾ ਬਹੁਤ ਪ੍ਰਦੂਸ਼ਿਤ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਵਾਰਾਣਸੀ ਸੂਚੀ ‘ਚ ਸਭ ਤੋਂ ਉਪਰ ਹੈ। ਹਰਿਆਣਾ ਅਤੇ ਗੁਰੂਗ੍ਰਾਮ ਦੂਜੇ ਨੰਬਰ, ਦਿੱਲੀ ਤੀਜੇ, ਉਤਰ ਪ੍ਰਦੇਸ਼ ਅਤੇ ਲਖਨਊ ਚੌਥੇ ਤੇ ਕਾਨਪੁਰ ਪੰਜਵੇਂ ਨੰਬਰ ‘ਤੇ ਹੈ। ਉੱਥੇ ਹੀ ਵਾਰਾਣਸੀ ਸ਼ੁੱਕਰਵਾਰ ਨੂੰ ਹਵਾ ਪ੍ਰਦੂਸ਼ਣ ਦੇ ਮਾਮਲੇ ‘ਚ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਕਾਰਡ ਕੀਤਾ ਗਿਆ। ਇਸ ਤਰ੍ਹਾਂ ਯੂ.ਪੀ.’ਚ ਆਗਰਾ, ਲਖਨਊ, ਨੋਇਡਾ, ਗਾਜਿਆਬਾਦ ਅਤੇ ਹਰਿਆਣਾ ‘ਚ ਗੁਰੂਗ੍ਰਾਮ, ਫਰੀਦਾਬਾਦ ਵਰਗੇ ਸ਼ਹਿਰਾਂ ‘ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਮੁਤਾਬਕ ਵੱਡੇ ਪੱਧਰ ‘ਤੇ ਹਵਾ ਬਹੁਤ ਪ੍ਰਦੂਸ਼ਿਤ ਹੈ। ਬਾਹਰਲੀ ਹਵਾ ‘ਚ ਦਮ ਘੁੱਟ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਵਾਰਾਣਸੀ ‘ਚ ਹਵਾ ਪ੍ਰਦੂਸ਼ਣ ਦੇ ਸਭ ਤੋਂ ਵੱਡੇ ਦੋ ਕਾਰਣ ਹਨ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *