Breaking News
Home / Breaking News / ਭੋਗਪੁਰ ਵਿਖੇ ਐਚ.ਡੀ.ਐਫ.ਸੀ. ਬੈਂਕ ਦੀ ਕੈਸ਼ ਵੈਨ ‘ਚੋਂ 1.14 ਕਰੋੜ ਲੁੱਟੇ

ਭੋਗਪੁਰ ਵਿਖੇ ਐਚ.ਡੀ.ਐਫ.ਸੀ. ਬੈਂਕ ਦੀ ਕੈਸ਼ ਵੈਨ ‘ਚੋਂ 1.14 ਕਰੋੜ ਲੁੱਟੇ

ਭੋਗਪੁਰ, 10 ਨਵੰਬਰ (ਪੱਤਰ ਪ੍ਰਰੇਕ) :  ਜਲੰਧਰ ਦੇ ਭੋਗਪੁਰ ਨੇੜੇ ਐਚ.ਡੀ.ਐਫ.ਸੀ ਬੈਂਕ ਦੀ ਕੈਸ਼ ਵੈਨ ਚੋਂ ਲੁਟੇਰੇ ਇੱਕ ਕਰੋੜ 14 ਲੱਖ ਰੁਪਏ ਲੁੱਟ ਕੇ ਲੈ ਗਏ। ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਸਰਗਰਮੀ ਦਿਖਾਉਂਦਿਆਂ ਕਰਤਾਰ ਪੁਰ ਨੇੜੇ ਪਿੰਡ ਚੀਮਾ ‘ਚ ਮੁਕਾਬਲੇ ਤੋਂ ਬਾਅਦ ਇਕ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ  ਜਿਸ ਦੀ ਪਹਿਚਾਣ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਲੱਖਣ ਕੇ ਖੋਲੇ ਜ਼ਿਲ੍ਹਾ ਕਪੂਰਥਲਾ ਦੇ ਰੂਪ ‘ਚ ਹੋਈ ਹੈ। ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋਏ ਇਸ ਲੁਟੇਰੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  ਇਥੇ ਇਹ ਗੱਲ ਵਰਣਨਯੋਗ ਹੈ ਕਿ ਇਹ ਵਾਰਦਾਤ ਬਾਅਦ ਦੁਪਹਿਰ ਦੀ ਹੈ ਜਦ ਐਚ.ਡੀ.ਐਫ.ਸੀ ਬੈਂਕ ਦੀ ਕੈਸ਼ ਵੈਨ ਵੱਖ-ਵੱਖ ਏ.ਟੀ.ਐਮ. ‘ਚ ਪੈਸੇ ਪਾਉਣ ਲਈ ਕਰੀਬ 2 ਕਰੋੜ ਰੁਪਏ ਲੈ ਕੇ ਨਿਕਲੀ ਸੀ ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *